25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਏਸ਼ੀਅਨ ਗੇਮ 'ਚ ਸੋਨ ਤਗਮੇ ਜਿੱਤਣ ਵਾਲੀ ਦਿਕਸ਼ਿਤ ਚਲੋਤਰਾ ਦਾ ਪਠਾਨਕੋਟ ਪਹੁੰਚਣ 'ਤੇ ਨਿੱਘਾ ਸਵਾਗਤ

ਅਜੀਤ ਡੈਸਕ 03-03-2026
ਪਠਾਨਕੋਟ, 2 ਮਾਰਚ (ਵਿਨੋਦ)- ਪਠਾਨਕੋਟ ਦੇ ਨਜ਼ਦੀਕ ਪੈਂਦੇ ਪਿੰਡ ਡਡਵਾਂ ਦੀ ਇਕ 15 ਸਾਲਾ ਲੜਕੀ ਦੀਕਸ਼ਿਤ ਚਲੋਤਰਾ ਵਲੋਂ ਏਸ਼ੀਆ ਵਿਚ ਦੋ ਸੋਨ ਤਗਮੇ ਜਿੱਤਣ ਦੇ ਬਾਅਦ ਰੇਲਵੇ ਸਟੇਸ਼ਨ ਪਠਾਨਕੋਟ ਪੁੱਜਣ 'ਤੇ ਦੀਕਸ਼ਿਤ ਚਲੋਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ | ਦੀਕਸ਼ਿਤ ਚਲੋਤਰਾ ਜੋ ਕਿ ਪਠਾਨਕੋਟ ਦੇ ਪਿੰਡ ਡਡਵਾਂ ਦੀ ਰਹਿਣ ਵਾਲੀ ਹੈ ਤੇ ਨੌਵੀਂ ਜਮਾਤ ਦੀ ਵਿਦਿਆਰਥਣ ਹੈ, ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਆਪਣੇ ਮਾਤਾ ਪਿਤਾ ਤੇ ਦੇਸ਼ ਦਾ ਨਾਂਅ ਵੀ ਰੌਸ਼ਨ ਕਰ ਰਹੀ ਹੈ | ਦਿਕਸ਼ਿਤ ਚਲੋਤਰਾ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਵਲੋਂ ਕਿਹਾ ਗਿਆ ਕਿ ਉਸ ਦੇ ਪਿਤਾ ਮਿਹਨਤ ਮਜ਼ਦੂਰੀ ਕਰ ਉਸ ਨੂੰ ਪੜ੍ਹਾਈ ਕਰਵਾ ਰਹੇ ਹਨ ਤੇ ਉਸ ਨੂੰ ਸੱਤਵੀਂ ਜਮਾਤ ਵਿਚ ਪੜ੍ਹਾਈ ਦੇ ਨਾਲ-ਨਾਲ ਪਾਵਰ ਵੇਟ ਲਿਫ਼ਟਿੰਗ ਕਰਨ ਦਾ ਸ਼ੌਂਕ ਪਿਆ ਸੀ ਤੇ ਉਸ ਵਲੋਂ ਰੋਜ਼ਾਨਾ ਵੇਟ ਲਿਫ਼ਟਿੰਗ ਲਈ ਸਖ਼ਤ ਮਿਹਨਤ ਵੀ ਕੀਤੀ ਜਾਂਦੀ ਸੀ ਜਿਸ ਵਿਚ ਉਸ ਦੇ ਮਾਤਾ ਪਿਤਾ ਉਸ ਨੂੰ ਪੂਰਾ ਸਹਿਯੋਗ ਦਿੰਦੇ ਹਨ ਜਿਸ ਦੇ ਚੱਲਦੇ ਉਸ ਵਲੋਂ 6/7 ਮਹੀਨੇ ਪਹਿਲਾਂ ਨੈਸ਼ਨਲ ਵਿਚ ਸੋਨ ਤਗਮੇ ਜਿੱਤਿਆ ਸੀ, ਹੁਣ ਉਸ ਵਲੋਂ ਏਸ਼ੀਅਨ ਗੇਮ ਵਿਚ ਦੋ ਸੋਨ ਤਗਮੇ ਜਿੱਤੇ ਗਏ ਹਨ ਪਰ ਸਰਕਾਰਾਂ 'ਤੇ ਰੋਸ ਵੀ ਦੀਕਸ਼ਿਤ ਵਲੋਂ ਜਤਾਇਆ ਗਿਆ ਕਿ ਸਰਕਾਰਾਂ ਕਹਿੰਦਿਆਂ ਹਨ ਕਿ ਉਹ ਖਿਡਾਰੀਆਂ ਦੀ ਮਦਦ ਕਰਦੇ ਹਨ ਪਰ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਸਰਕਾਰਾਂ ਵਲੋਂ ਨਹੀਂ ਮਿਲ ਰਹੀ | ਦਿਕਸ਼ਿਤ ਚਲੋਤਰਾ ਦਾ ਪਠਾਨਕੋਟ ਰੇਲਵੇ ਸਟੇਸ਼ਨ ਪੁੱਜਣ 'ਤੇ ਪਰਿਵਾਰਕ ਅਤੇ ਹੋਰ ਪਿੰਡ ਵਾਸੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ | ਦੀਕਸ਼ਿਤ ਚਲੋਤਰਾ ਨੇ ਸਰਕਾਰਾਂ ਤੋਂ ਅਪੀਲ ਵੀ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਪੁੱਜਣ 'ਤੇ ਵਿਧਾਇਕਾ ਅਰੁਣਾ ਚੌਧਰੀ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਅਨੰਤ ਇਲੈਵਨ ਤੇ ਐੱਚ.ਡੀ. ਇਲੈਵਨ ਵਿਚਕਾਰ ਕਿ੍ਕਟ ਮੁਕਾਬਲਾ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।