24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮੁਕੇਰੀਆਂ ਦੇ ਵਿਦਿਆਰਥੀਆਂ ਨੇ ਏ.ਐਂਡ.ਐਮ. ਇੰਸਟੀਚਿਊਟ ਪਠਾਨਕੋਟ ਦਾ ਕੀਤਾ ਵਿੱਦਿਅਕ ਦੌਰਾ

ਅਜੀਤ ਡੈਸਕ 03-03-2026
ਪਠਾਨਕੋਟ, 2 ਮਾਰਚ (ਸੰਧੂ)- ਪੀ.ਐਮ. ਸ੍ਰੀ ਜੀ.ਐਸ.ਐਸ.ਐਸ. ਹਰਦੋਖੁੰਡਪੁਰ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਏ.ਐਂਡ.ਐਮ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਪਠਾਨਕੋਟ ਦਾ ਵਿੱਦਿਅਕ ਦੌਰਾ ਕੀਤਾ ਜਿਨ੍ਹਾਂ ਵਿਚ ਮੈਨੇਜਮੈਂਟ, ਕਾਮਰਸ, ਕੰਪਿਊਟਰ, ਮੈਡੀਕਲ ਅਤੇ ਰੇਡੀਓਲੋਜੀ ਸ਼ਾਮਿਲ ਹਨ ਅਤੇ ਉੱਥੋਂ ਦੀਆਂ ਅਕਾਦਮਿਕ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਸੰਸਥਾ ਦੇ ਡਾਇਰੈਕਟਰ ਡਾ: ਸੰਦੀਪ ਸ਼ਰਮਾ ਨੇ ਵਿਦਿਆਰਥੀਆਂ ਨੂੰ ਬੀ.ਬੀ.ਏ., ਬੀ.ਕਾਮ., ਬੀ.ਸੀ.ਏ., ਬੀ.ਐੱਸ.ਸੀ. (ਰੇਡੀਓਲੋਜੀ), ਬੀ.ਐੱਸ.ਸੀ. (ਆਪ੍ਰੇਸ਼ਨ ਥੀਏਟਰ), ਐਮ.ਬੀ.ਏ., ਤੇ ਐਮ. ਕਾਮ ਵਰਗੇ ਕੋਰਸਾਂ ਬਾਰੇ ਵਿਸਤਰਿਤ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਇਨ੍ਹਾਂ ਕੋਰਸਾਂ ਨਾਲ ਜੁੜੇ ਰੁਜ਼ਗਾਰ ਦੇ ਮੌਕਿਆਂ 'ਤੇ ਵੀ ਚਾਨਣਾ ਪਾਇਆ ਤੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਬਿਹਤਰ ਯੋਜਨਾ ਬਣਾਉਣ ਲਈ ਉਤਸ਼ਾਹਿਤ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਸਾਲ ਸ਼ੁਰੂ ਹੋਣ ਵਾਲੇ ਨਵੇਂ ਕੋਰਸਾਂ ਜਿਵੇਂ ਕਿ ਬੀ.ਐਸ.ਸੀ. (ਸਾਈਬਰ ਸੁਰੱਖਿਆ), ਬੀ.ਐੱਸ.ਸੀ. (ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ) ਤੇ ਬੈਚਲਰ ਇਨ ਹਸਪਤਾਲ ਐਡਮਨਿਸਟੇ੍ਰਸ਼ਨ, ਬੈਚਲਰ ਆਫ਼ ਆਰਟਸ (ਬੀ.ਏ.), ਐਮ.ਐੱਸ.ਸੀ. ਹੋਟਲ ਮੈਨੇਜਮੈਂਟ, ਬੈਚਲਰ ਇਨ ਵੈੱਬ ਟੈਕਨਾਲੋਜੀ ਐਂਡ ਮਲਟੀਮੀਡੀਆ, ਬੈਚਲਰ ਇਨ ਬਿਊਟੀ ਥੈਰੇਪੀ ਐਂਡ ਐਸਥੈਟਿਕਸ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਐਚ.ਓ.ਡੀ. ਨਿਧੀ ਗੁਪਤਾ, ਐਚ.ਓ.ਡੀ. ਅੰਕੁਸ਼ ਚੌਧਰੀ, ਐਚ.ਓ.ਡੀ. ਜਤਿਨ ਕੁਮਾਰ, ਭਾਵਨਾ ਗੁਲਾਟੀ, ਅੰਜਲੀ, ਆਸ਼ਾ, ਨੇਹਾ ਬਾਲਾ, ਅਰਪਿਤਾ, ਮਾਨਸੀ, ਭੁਵਨੇਸ਼ ਪਠਾਨੀਆ, ਸ਼ਾਇਨਾ, ਸ਼ਾਲੂ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਅੰਡਰ-ਪਾਸ ਦੀ ਘਾਟ ਕਾਰਨ ਭੜੋਲੀ ਖ਼ੁਰਦ ਦੇ ਵਸਨੀਕਾਂ ਨੂੰ ਮਿ੍ਤਕਾਂ ਦੇ ਸਸਕਾਰ ਕਰਨ 'ਚ ਵੀ ਕਰਨਾ ਪੈਂਦੈ ਸਮੱਸਿਆਵਾਂ ਦ... ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਪੁੱਜਣ 'ਤੇ ਵਿਧਾਇਕਾ ਅਰੁਣਾ ਚੌਧਰੀ ਦਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।