28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਵਲੋਂ ਐੱਸ.ਐਲ. ਬਾਵਾ ਕਾਲਜ ਦਾ ਦੌਰਾ

ਅਜੀਤ ਡੈਸਕ 04-03-2026
ਬਟਾਲਾ, 3 ਮਾਰਚ (ਸਤਿੰਦਰ ਸਿੰਘ)-ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਟੇਟ ਐਵਾਰਡੀ ਪਿ੍ੰਸੀਪਲ ਡਾ. ਸੁਨੀਤਾ ਕੌਸਲ ਦੀ ਅਗਵਾਈ ਹੇਠ ਸੈਕੰਡਰੀ ਵਿੰਗ ਦੇ 30 ਵਿਦਿਆਰਥੀ ਅਤੇ ਅਧਿਆਪਕਾਂ ਵਲੋਂ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਦੌਰੇ ਵਿਚ ਸ਼ਿਰਕਤ ਕੀਤੀ ਗਈ | ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਵਲੋਂ ਕਾਲਜ ਦਾ ਵਿਦਿਅਕ ਦੌਰਾ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਨਵੇਂ ਮਾਹੌਲ ਅਤੇ ਸਹੂਲਤਾਂ ਦੀ ਜਾਣਕਾਰੀ ਮਿਲ ਸਕੇ | ਪਿ੍ੰਸੀਪਲ ਡਾ. ਵਰਿੰਦਰ ਭਾਟੀਆ ਵਲੋਂ ਬੱਚਿਆਂ ਤੇ ਅਧਿਆਪਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਉਪਰੰਤ ਉਪ ਪਿ੍ੰਸੀਪਲ ਕਾਮਰਸ ਵਿਭਾਗ ਦੇ ਮੁਖੀ ਡਾ. ਦਿਨੇਸ਼ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਸਹੀ ਮਹੱਤਤਾ ਦੱਸਦੇ ਹੋਏ ਆਪਣੇ ਨਿਰਦੇਸ਼ਾਂ ਨੂੰ ਮਿਥਣ ਤੇ ਸਮਝਣ ਦੀ ਸਲਾਹ ਦਿੱਤੀ ਗਈ | ਡਾ. ਗੁਰਪ੍ਰੀਤ ਸਿੰਘ ਮੁਖੀ ਵਿਭਾਗ ਰਾਜਨੀਤੀ ਸ਼ਾਸਤਰ, ਡਾ. ਬਰਿੰਦਰਪਾਲ ਸਿੰਘ ਮੁਖੀ ਵਿਭਾਗ ਸਰੀਰਕ ਸਿੱਖਿਆ, ਡਾ. ਰੂਪ ਕਿਰਨ ਮੁਖੀ ਵਿਭਾਗ ਭੌਤਿਕ ਵਿਗਿਆਨ ਵਲੋਂ ਬੱਚਿਆਂ ਨੂੰ ਪੂਰੇ ਕਾਲਜ ਦਾ ਦੌਰਾ ਕਰਵਾਇਆ ਗਿਆ | ਡਾ. ਵਨੀਤ ਕੁਮਾਰ ਵਲੋ ਬੱਚਿਆਂ ਨੂੰ ਵਿਗਿਆਨ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ | ਇਸ ਉਪਰੰਤ ਵਿਦਿਆਰਥੀਆਂ ਨੂੰ ਐੱਨ.ਸੀ.ਸੀ. ਇੰਚਾਰਜ ਡਾ. ਮੁਨੀਸ਼ ਯਾਦਵ ਵਲੋਂ 'ਸੀ' ਸਰਟੀਫਿਕੇਟ ਦੀ ਜਾਣਕਾਰੀ ਦਿੱਤੀ ਗਈ | ਕੰਪਿਊਟਰ ਵਿਭਾਗ ਮੁਖੀ ਸੰਜੀਵ ਕੌਸ਼ਲ ਵਲੋਂ ਕਾਲਜ ਵਿਚ ਚੱਲ ਰਹੇ ਕੰਪਿਊਟਰ ਨਾਲ ਸੰਬੰਧਿਤ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਵਿਸਥਾਰ ਪੂਰਵਕ ਦਿੱਤੀ ਗਈ | ਵਿਦਿਆਰਥੀਆਂ ਵਲੋ ਫਿਜਿਕਸ਼ ਤੇ ਕਮਿਸਟਰੀ ਵਿਭਾਗ, ਕੰਪਿਊਟਰ ਤੇ ਬਾਇਓ ਲੈਬ ਦਾ ਦੌਰਾ ਵੀ ਕੀਤਾ ਗਿਆ | ਬੱਚਿਆਂ ਨਾਲ ਮੈਡਮ ਰਾਜਬੀਰ ਕੌਰ, ਗਗਨਦੀਪ ਕੌਰ ਅਤੇ ਕੈਂਪਸ ਮੈਨੇਜਰ ਗੁਰਨਾਮ ਸਿੰਘ ਨੇ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਸਰਕਾਰ ਵਲੋਂ ਲੋੜਵੰਦ ਪਰਿਵਾਰ ਦੇ ਬੱਚਿਆਂ ਲਈ ਨੌਕਰੀ ਸੰਬੰਧੀ ਮੁਫ਼ਤ ਟਰੇਨਿੰਗ ਦੀ ਸ਼ੁਰੂਆਤ ਅਗਲੀ ਖ਼ਬਰ ਤੱਤਲਾ ਵਿਖੇ ਸੰਗ ਪਹੁੰਚਣ 'ਤੇ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।