28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗੁਰਦੁਆਰਾ ਟਾਹਲੀ ਸਾਹਿਬ ਵਿਖੇ ਵਿਸ਼ਰਾਮ ਕਰਨ ਤੋਂ ਬਾਅਦ ਪੈਦਲ ਸੰਗ ਅਗਲੇ ਪੜਾਅ ਲਈ ਰਵਾਨਾ

ਅਜੀਤ ਡੈਸਕ 04-03-2026
ਗੁਰਦਾਸਪੁਰ, 3 ਮਾਰਚ (ਚੱਕਰਾਜਾ)-ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲ੍ਹਾ ਸਾਹਿਬ ਦੇ ਦਰਸ਼ਨਾਂ ਲਈ ਗੁਰਦੁਆਰਾ ਬਾਰਠ ਸਾਹਿਬ ਤੋਂ ਸ਼ੁਰੂ ਹੋਇਆ ਪੈਦਲ ਸੰਗ ਵੱਖ ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਰਾਤ ਦੇ ਵਿਸ਼ਰਾਮ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਵਿਖੇ ਕਰਨ ਉਪਰੰਤ ਅੱਜ ਅਗਲੇ ਪੜਾਅ ਲਈ ਰਵਾਨਾ ਹੋਇਆ | ਅੱਜ ਸਵੇਰੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਰਬਜੀਤ ਸਿੰਘ ਵਲੋਂ ਅਰਦਾਸ ਉਪਰੰਤ ਰਵਾਨਾ ਹੋਇਆ ਪੈਦਲ ਸੰਗ ਪਿੰਡ ਚੱਕਰਾਜਾ, ਸੰਘੋਰ, ਤਾਜਪੁਰ, ਠੁੰਡੀ, ਦੋਰਾਂਗਲਾ, ਥੰਮ੍ਹਣ, ਨੰਗਲ ਡਾਲਾ, ਡੁਗਰੀ, ਆਦੀ, ਬਾਊਪੁਰ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਰਾਤ ਨੰੂ ਬੋਹੜ ਵਡਾਲਾ ਵਿਖੇ ਪਹੁੰਚੇਗਾ, ਜਿਥੇ ਸੰਗਤਾਂ ਰਾਤ ਦੇ ਵਿਸ਼ਰਾਮ ਕਰਨ ਉਪਰੰਤ 4 ਮਾਰਚ ਨੰੂ ਗੁਰਦੁਆਰਾ ਡੇਰਾ ਸਾਹਿਬ ਵਿਖੇ ਚਾਲੇ ਪਾਉਣਗੀਆਂ | ਇਸ ਸੰਗ ਦਾ ਅੱਜ ਵੱਖ ਵੱਖ ਪਿੰਡਾਂ ਵਿਚੋਂ ਗੁਜ਼ਰਨ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਵਲੋਂ ਵੱਖ ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ |
ਪਿਛਲੀ ਖ਼ਬਰ ਪੰਜਾਬ 'ਚ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਚਿੰਤਾ ਦਾ ਵਿਸ਼ਾ- ਯਸ਼ਪਾਲ ਕੁੰਡਲ ਅਗਲੀ ਖ਼ਬਰ ਸਰਕਾਰ ਵਲੋਂ ਲੋੜਵੰਦ ਪਰਿਵਾਰ ਦੇ ਬੱਚਿਆਂ ਲਈ ਨੌਕਰੀ ਸੰਬੰਧੀ ਮੁਫ਼ਤ ਟਰੇਨਿੰਗ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।