28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਖ਼ਾਲਸਾਈ ਹੋਲੇ-ਮਹੱਲੇ ਨੂੰ ਸਮਰਪਿਤ ਨੌਸ਼ਹਿਰਾ ਮੱਝਾ ਸਿੰਘ ਵਿਖੇ ਨੀਲਧਾਰੀ ਸੰਪਰਦਾਇ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 04-03-2026
ਨੌਸ਼ਹਿਰਾ ਮੱਝਾ ਸਿੰਘ, 3 ਮਾਰਚ (ਰਵੀ ਭਗਤ)-ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ-ਮਹੱਲੇ ਦੇ ਤਿਉਹਾਰ ਨੂੰ ਸਮਰਪਿਤ ਨੀਲਧਾਰੀ ਸੰਪਰਦਾਇ ਤੇ ਵਾਹੁ-ਵਾਹੁ ਸੇਵਕ ਸਭਾ ਰਜਿ: ਵਲੋਂ ਨੌਸ਼ਹਿਰਾ ਮੱਝਾ ਸਿੰਘ ਵਿਖੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਭੋਰਾ ਸਾਹਿਬ ਤੋਂ ਅਰਦਾਸ ਬੇਨਤੀ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਇਆ | ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਨੇਹ ਕਲੰਕ ਸਾਹਿਬ, ਗੁਰੂ ਬਾਜ਼ਾਰ, ਘੁੰਮਣ ਰੋਡ, ਪਿੰਡ ਛੀਨਾ, ਸਤਕੋਹਾ ਮੋੜ ਤੇ ਨੈਸ਼ਨਲ ਹਾਈਵੇ ਤੋਂ ਹੁੰਦਾ ਹੋਇਆ ਆਰੰਭਕ ਸਥਾਨ 'ਤੇ ਪਹੁੰਚਿਆ | ਇਸ ਅਲੌਕਿਕ ਨਗਰ ਕੀਰਤਨ ਦੌਰਾਨ ਹਾਥੀ, ਘੋੜੇ, ਊਠ, ਫ਼ੌਜੀ ਬੈਂਡ ਤੇ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ | ਪ੍ਰਸਿੱਧ ਦਲੇਰ ਖਾਲਸਾ ਗੱਤਕਾ ਪਾਰਟੀ ਨੇ ਆਪਣੀ ਕਲਾ ਦੇ ਜੌਹਰ ਵਿਖਾਏ | ਇਸ ਮੌਕੇ ਸੰਗਤਾਂ ਦੀ ਸੇਵਾ 'ਚ ਸ਼ਰਧਾਲੂਆਂ ਵਲੋਂ ਰਸਤੇ ਵਿਚ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾ ਕੇ ਸੇਵਾ ਨਿਭਾਈ | ਇਸ ਦੌਰਾਨ ਨੀਲਧਾਰੀ ਸੰਪਰਦਾਇ ਗੁਰਦੁਆਰਾ ਟਰੱਸਟ ਦੇ ਪ੍ਰਧਾਨ ਸੰਤ ਕਿਰਪਾਲ ਸਿੰਘ ਚੰਡੀਗੜ੍ਹ ਵਾਲੇ, ਸੰਤ ਨਿਰੰਕਾਰ ਸਿੰਘ, ਵਿਧਾਇਕ ਸ਼ੈਰੀ ਕਲਸੀ, ਭਾਈ ਹਰਪ੍ਰੀਤ ਸਿੰਘ, ਸੰਤ ਚਰਨ ਸਿੰਘ ਮੰਡੀ ਹਿ.ਪ੍ਰ., ਭਾਈ ਲਾਲ ਸਿੰਘ, ਭਾਈ ਬੁਧਵੰਤ ਸਿੰਘ, ਸੰਤ ਗੁਰਨਾਮ ਸਿੰਘ ਲੰਗਰ ਇੰਚਾਰਜ, ਭਾਈ ਗੁਰਮੁਖ ਸਿੰਘ, ਭਾਈ ਤਰਸੇਮ ਸਿੰਘ ਸੇਖਵਾਂ, ਰਮਨਦੀਪ ਸਿੰਘ ਸੰਧੂ, ਭੁਪਿੰਦਰ ਸਿੰਘ, ਸੋਨੂੰ ਬੁੱਕ ਸਟੋਰ, ਮਨਦੀਪ ਸਿੰਘ ਗਿੱਲ, ਲਖਵਿੰਦਰ ਸਿੰਘ, ਹਰਪਾਲ ਸਿੰਘ ਵਿਰਕ, ਸੁਖਚੈਨ ਸਿੰਘ, ਮਨਦੀਪ ਸਿੰਘ, ਕਰਤਾਰ ਸਿੰਘ, ਹੀਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅÏਰਤਾਂ ਨੇ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਸ਼ਹੀਦ ਏ.ਐੱਸ.ਆਈ. ਗੁਰਨਾਮ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰਿੰਦਰਬੀਰ ਸਿੰਘ ਗੋਲਡੀ ਮੱਲ੍ਹੀ ਦੀ ਅੰਤਿਮ ਅਰਦਾਸ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।