10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨੀਟ ਯੂ.ਜੀ. ਪ੍ਰੀਖਿਆ ਲਈ ਰਜਿਸਟ੍ਰੇਸ਼ਨ ਨਾ ਹੋਣ ਕਾਰਨ ਵਿਦਿਆਰਥੀ ਡਾਢੇ ਪ੍ਰੇਸ਼ਾਨ

ਅਜੀਤ ਡੈਸਕ 08-03-2026
ਦੀਨਾਨਗਰ, 7 ਮਾਰਚ (ਸ਼ਾਮ ਸਿੰਘ ਘੁੰਮਣ)- ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ ਗੈ੍ਰਜੂਏਟ ਵਿਚ ਦਾਖ਼ਲੇ ਲਈ ਤਿਆਰੀਆਂ ਵਿੱਢੀ ਬੈਠੇ ਵਿਦਿਆਰਥੀ ਪਿਛਲੇ ਪੰਜ ਦਿਨਾਂ ਤੋਂ ਆਨਲਾਈਨ ਅਰਜ਼ੀਆਂ ਨਾ ਭਰੀਆਂ ਜਾਣ ਕਾਰਨ ਡਾਢੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ | ਡਾਕਟਰੀ ਕੋਰਸਾਂ 'ਚ ਦਾਖ਼ਲੇ ਲਈ ਸਾਲ ਵਿਚ ਇਕ ਵਾਰ ਹੋਣ ਵਾਲੀ ਨੀਟ ਯੂ.ਜੀ. ਪ੍ਰੀਖਿਆ ਲਈ 8 ਮਾਰਚ ਆਖ਼ਰੀ ਮਿਤੀ ਹੈ ਪਰ ਪਿਛਲੇ ਪੰਜ ਦਿਨਾਂ ਤੋਂ ਕਦੇ ਵਿਭਾਗ ਦੀ ਵੈੱਬਸਾਈਟ ਉੱਪਰ ਤਕਨੀਕੀ ਖ਼ਾਮੀ ਅਤੇ ਕਦੇ ਸਰਵਰ ਦੀ ਸਮੱਸਿਆ ਹੋਣ ਕਾਰਨ ਆਨਲਾਈਨ ਅਰਜ਼ੀਆਂ ਦਾਖਲ ਕਰਨ ਵਾਲੇ ਵਿਦਿਆਰਥੀਆਂ ਦੀ ਸਾਲ ਭਰ ਦੀ ਮਿਹਨਤ ਉੱਪਰ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ | ਮੈਡੀਕਲ ਕਾਲਜਾਂ ਵਿਚ ਦਾਖ਼ਲੇ ਲਈ ਨੀਟ ਯੂ.ਜੀ. ਦੀ ਪ੍ਰੀਖਿਆ ਦੇ ਆਨਲਾਈਨ ਫਾਰਮ ਭਰਨ ਲਈ ਵਿਦਿਆਰਥੀ ਪਿਛਲੇ ਪੰਜ ਦਿਨਾਂ ਤੋਂ ਅੱਧੀ ਅੱਧੀ ਰਾਤ ਤੱਕ ਫਾਰਮ ਭਰੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ ਪਰ ਪਿਛਲੇ ਪੰਜ ਦਿਨਾਂ ਤੋਂ ਕਦੇ ਵਿਭਾਗ ਦੀ ਵੈੱਬਸਾਈਟ ਦੀ ਤਕਨੀਕੀ ਖ਼ਾਮੀ ਤੇ ਕਦੇ ਸਰਵਰ ਸਮੱਸਿਆ ਕਾਰਨ ਵਿਦਿਆਰਥੀਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪੇ ਅਤੇ ਕੈਫ਼ੇ ਚਲਾਉਣ ਵਾਲੇ ਵੀ ਡਾਢੇ ਪ੍ਰੇਸ਼ਾਨ ਹਨ | ਦੱਸਣਯੋਗ ਹੈ ਕਿ ਮੈਡੀਕਲ ਕਾਲਜਾਂ ਵਿਚ ਐਮ.ਬੀ.ਬੀ.ਐਸ. ਤੇ ਹੋਰ ਮੈਡੀਕਲ ਕੋਰਸਾਂ ਵਿਚ ਦਾਖ਼ਲੇ ਦੇ ਲਈ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਦੇਸ਼ ਭਰ ਵਿਚ ਸਾਲ ਵਿਚ ਇਕ ਵਾਰ ਨੀਟ ਯੂ.ਜੀ. ਪ੍ਰੀਖਿਆ ਲਈ ਜਾਂਦੀ ਹੈ | ਇਸ ਪ੍ਰੀਖਿਆ ਵਿਚ ਦਾਖ਼ਲੇ ਲਈ ਵਿਦਿਆਰਥੀ ਸਾਲ, ਦੋ ਸਾਲ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਨਤੀਜਿਆਂ 'ਚ ਚੰਗਾ ਦਰਜਾ ਹਾਸਲ ਕੀਤਾ ਜਾ ਸਕੇ | ਹੁਣ ਅਜਿਹੇ ਵਿਚ ਜਦੋਂ ਆਖ਼ਰੀ ਸਮੇਂ ਵਿਚ ਕਿਸੇ ਵਿਦਿਆਰਥੀ ਦਾ ਪ੍ਰੀਖਿਆ ਵਿਚ ਦਾਖਲਾ ਵਿਭਾਗ ਦੀ ਤਕਨੀਕੀ ਖ਼ਾਮੀ ਕਾਰਨ ਨਾ ਹੋ ਸਕੇ ਤਾਂ ਉਸ ਦੀ ਸਾਲ ਭਾਰ ਦੀ ਮਿਹਨਤ ਬਰਬਾਦ ਹੋ ਸਕਦੀ ਹੈ, ਜਿਸ ਦਾ ਪ੍ਰਭਾਵ ਉਸ ਦੇ ਅਗਲੇ ਜੀਵਨ ਉੱਪਰ ਪੈਣਾ ਵੀ ਲਾਜ਼ਮੀ ਹੈ | ਅਜਿਹੇ ਵਿਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਨੈਸ਼ਨਲ ਟੈਸਟਿੰਗ ਏਜੰਸੀ ਕੋਲੋਂ ਮੰਗ ਕੀਤੀ ਹੈ ਕਿ ਵੈੱਬਸਾਈਟ ਦੀ ਤਕਨੀਕੀ ਖ਼ਾਮੀ ਨੂੰ ਤੁਰੰਤ ਦੂਰ ਕੀਤਾ ਜਾਵੇ ਤੇ ਵਿਦਿਆਰਥੀਆਂ ਦੇ ਖ਼ਰਾਬ ਹੋਏ ਦਿਨਾਂ ਦੀ ਰਾਹਤ ਵਜੋਂ ਆਨਲਾਈਨ ਫਾਰਮ ਭਰਨ ਲਈ ਸਮਾਂ ਹੋਰ ਵਧਾਇਆ ਜਾਵੇ |
ਪਿਛਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/> ਅਗਲੀ ਖ਼ਬਰ ਲਖਬੀਰ ਸਿੰਘ ਲੋਧੀਨੰਗਲ ਵਲੋਂ 13 ਦੀ ਰੈਲੀ ਸੰਬੰਧੀ ਭਾਗੋਵਾਲ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।