10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਮਨਦੀਪ ਹਸਪਤਾਲ ਵਿਖੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅਜੀਤ ਡੈਸਕ 08-03-2026
ਪਠਾਨਕੋਟ, 7 ਮਾਰਚ (ਸੰਧੂ/ਸੁਮਿਤ)- ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਹੈਲਥ ਕੇਅਰ ਸਰਵਿਸਿਜ਼ ਨਾਲ ਸਾਂਝੇਦਾਰੀ 'ਚ 'ਚਲਤੀ ਰਹੇ ਵੋ' ਵਿਸ਼ੇਸ਼ ਸਿਹਤ ਪਹਿਲਕਦਮੀ ਸ਼ੁਰੂ ਕੀਤੀ ਹੈ ਜੋ 8 ਮਾਰਚ ਤੋਂ 14 ਮਾਰਚ ਤੱਕ ਚੱਲੇਗੀ | ਇਸ ਪਹਿਲਕਦਮੀ ਤਹਿਤ ਗੋਡਿਆਂ ਦੇ ਦਰਦ, ਪਿੱਠ ਦਰਦ, ਕਮਰ ਦੀ ਬੇਅਰਾਮੀ, ਗਠੀਏ ਦੇ ਲੱਛਣ, ਰੀੜ੍ਹ ਦੀ ਹੱਡੀ ਦੀ ਸਮੱਸਿਆ ਤੇ ਹੱਡੀਆਂ ਦੀ ਸਿਹਤ ਤੇ ਓਸਟੀਓਪੋਰੋਸਿਸ ਨਾਲ ਸਬੰਧਿਤ ਮੁੱਦਿਆਂ ਤੋਂ ਪੀੜਤ ਔਰਤਾਂ ਨੂੰ ਮੁਫ਼ਤ ਆਰਥੋਪੀਡਿਕ ਸਲਾਹ-ਮਸ਼ਵਰਾ ਪ੍ਰਦਾਨ ਕੀਤਾ ਜਾਵੇਗਾ | ਪ੍ਰੋਗਰਾਮ 'ਚ ਸਿਵਲ ਸਰਜਨ ਡਾ: ਸੁਨੀਤਾ ਸ਼ਰਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਿਨ੍ਹਾਂ ਨੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਅਮਨਦੀਪ ਹਸਪਤਾਲ ਦੇ ਆਰਥੋਪੀਡਿਕਸ ਵਿਭਾਗ ਦੇ ਚੇਅਰਮੈਨ ਡਾ: ਅਵਤਾਰ ਸਿੰਘ ਨੇ ਕਿਹਾ ਕਿ ਔਰਤਾਂ ਹਰ ਪਰਿਵਾਰ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ, ਫਿਰ ਵੀ ਉਹ ਅਕਸਰ ਆਪਣੀ ਸਿਹਤ ਲਈ ਡਾਕਟਰੀ ਸਹਾਇਤਾ ਲੈਣ ਵਿਚ ਦੇਰੀ ਕਰਦੀਆਂ ਹਨ | ਜੋੜਾਂ ਦੇ ਦਰਦ, ਪਿੱਠ ਦਰਦ ਤੇ ਗਠੀਏ ਦੇ ਸ਼ੁਰੂਆਤੀ ਲੱਛਣਾਂ ਨੂੰ ਅਕਸਰ ਉਦੋਂ ਤੱਕ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਔਰਤਾਂ ਖ਼ਾਸ ਕਰਕੇ 40 ਸਾਲ ਦੀ ਉਮਰ ਤੋਂ ਬਾਅਦ ਤੇ ਮੀਨੋਪੌਜ਼ ਤੋਂ ਬਾਅਦ, ਓਸਟੀਓਪੋਰੋਸਿਸ ਤੇ ਜੋੜਾਂ ਦੇ ਡੀਜਨਰੇਸ਼ਨ ਦੇ ਉੱਚ ਜੋਖ਼ਮ 'ਤੇ ਹੁੰਦੀਆਂ ਹਨ | ਜਲਦੀ ਪਤਾ ਲਗਾਉਣਾ ਤੇ ਸਮੇਂ ਸਿਰ ਇਲਾਜ ਲੰਬੇ ਸਮੇਂ ਦੀ ਅਪੰਗਤਾ ਤੇ ਵੱਡੀ ਸਰਜਰੀ ਦੀ ਜ਼ਰੂਰਤ ਨੂੰ ਰੋਕ ਸਕਦਾ ਹੈ | 'ਚਲਤੀ ਰਹੇ ਵੋਹ' ਰਾਹੀਂ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਹਰ ਔਰਤ ਆਤਮਵਿਸ਼ਵਾਸ, ਸਰਗਰਮੀ ਨਾਲ ਤੇ ਦਰਦ-ਮੁਕਤ ਚੱਲੇ | ਡਾਇਰੈਕਟਰ ਡਾ: ਅਮਨਦੀਪ ਕੌਰ ਨੇ ਕਿਹਾ ਕਿ ਔਰਤਾਂ ਨੂੰ ਸਿਹਤ ਨਾਲ ਸਸ਼ਕਤ ਬਣਾਉਣਾ ਭਵਿੱਖ ਨੂੰ ਸਸ਼ਕਤ ਬਣਾਉਣਾ ਹੈ | 'ਚਲਤੀ ਰਹੇ ਵੋਹ' ਰਾਹੀਂ ਅਸੀਂ ਔਰਤਾਂ ਨੂੰ ਆਪਣੇ ਜੋੜਾਂ ਦੀ ਸਿਹਤ 'ਤੇ ਕਾਬੂ ਪਾਉਣ ਤੇ ਦਰਦ-ਮੁਕਤ ਤੇ ਅਸੀਮ ਜੀਵਨ ਜਿਊਣ ਦਾ ਮੌਕਾ ਦੇ ਰਹੇ ਹਾਂ | ਔਰਤਾਂ ਦੇ ਜੋੜਾਂ ਦੀ ਦੇਖਭਾਲ ਹਫ਼ਤੇ ਦੌਰਾਨ ਸਲਾਹ-ਮਸ਼ਵਰੇ ਜੋੜਾਂ ਦੀਆਂ ਸਮੱਸਿਆਵਾਂ, ਓਸਟੀਓਪੋਰੋਸਿਸ ਸਕਰੀਨਿੰਗ ਮਾਰਗ ਦਰਸ਼ਨ, ਮੇਨੋਪੌਜ਼ ਤੋਂ ਬਾਅਦ ਹੱਡੀਆਂ ਦੀ ਸਿਹਤ ਤੇ ਜੋੜਾਂ ਦੀ ਸੁਰੱਖਿਆ ਲਈ ਜੀਵਨ ਸ਼ੈਲੀ ਸਲਾਹ 'ਤੇ ਕੇਂਦਿ੍ਤ ਹੋਣਗੇ | ਇਸ ਪਹਿਲਕਦਮੀ ਦਾ ਉਦੇਸ਼ ਸ਼ੁਰੂਆਤੀ ਮੁਲਾਂਕਣ, ਸਮੇਂ ਸਿਰ ਨਿਦਾਨ ਤੇ ਰੋਕਥਾਮ ਦੇਖਭਾਲ ਨੂੰ ਉਤਸ਼ਾਹਿਤ ਕਰਨਾ ਹੈ | ਜਦੋਂ ਕਿ ਔਰਤਾਂ ਨੂੰ ਆਪਣੀ ਮਾਸਪੇਸ਼ੀਆਂ ਦੀ ਸਿਹਤ ਨੂੰ ਤਰਜੀਹ ਦੇਣ ਲਈ ਉਤਸ਼ਾਹਿਤ ਕਰਨਾ ਹੈ | ਉਜਾਲਾ ਸਿਗਨਸ ਨਾਲ ਸਾਂਝੇਦਾਰੀ ਵਿਚ ਅਮਨਦੀਪ ਹਸਪਤਾਲ ਦੇ ਸੀਨੀਅਰ ਆਰਥੋਪੀਡਿਕਸ ਸਲਾਹਕਾਰ ਡਾ: ਨਵਜੋਤ ਸਿੰਘ ਨੇ ਕਿਹਾ ਕਿ ਔਰਤਾਂ ਨੂੰ ਹਫ਼ਤੇ ਦੌਰਾਨ ਅਪਾਇੰਟਮੈਂਟ ਬੁੱਕ ਕਰਨ ਤੇ ਮਜ਼ਬੂਤ ਹੱਡੀਆਂ ਤੇ ਬਿਹਤਰ ਗਤੀਸ਼ੀਲਤਾ ਲਈ ਸਰਗਰਮ ਕਦਮ ਚੁੱਕਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ | ਇਸ ਮੌਕੇ ਮਹਿਲਾ ਰੋਗਾਂ ਦੀ ਮਾਹਿਰ ਡਾ: ਰਾਸ਼ੀ ਸਮੀ, ਡਾਇਰੈਕਟਰ ਫੈਕਲਟੀ ਵਿਜੇ ਥਾਪਾ, ਕਿ੍ਸ਼ਨਾ ਕਿਰਪਾ ਕਮੇਟੀ ਦੀ ਚੇਅਰਪਰਸਨ ਬਿੱਟੂ ਅਗਰਵਾਲ ਅਤੇ ਵਿਨੇ ਜੋਸ਼ੀ ਨੇ ਵੀ ਹਾਜ਼ਰੀ ਦਿੱਤੀ |
ਪਿਛਲੀ ਖ਼ਬਰ ਨੈਰੋਗੇਜ ਰੇਲ ਗੱਡੀਆਂ ਸ਼ਿਫ਼ਟ ਕਰਨ 'ਤੇ ਐਨ.ਆਰ.ਐਮ.ਯੂ. ਦਾ ਰੇਲਵੇ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੂਬੇ 'ਚ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ-ਸਾਬਕਾ ਵਿਧਾਇਕ ਜੋਗਿੰਦਰਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।