ਬਾਲ ਦਿਵਸ ਮਨਾਇਆ
ਪਠਾਨਕੋਟ, 13 ਨਵੰਬਰ (ਸੰਧੂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਵਿਖੇ ਬਾਲ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਛੇਵੀਂ ਏ ਜਮਾਤ ਦੇ ਇੰਚਾਰਜ ਰਾਜੀਵ ਸਿੰਘ ਸਲਾਰੀਆ ਨੇ ਵਿਦਿਆਰਥੀਆਂ ਨੂੰ ਵਿਦਿਆਰਥੀ ਡਾਇਰੀਆਂ ਵੰਡੀਆਂ ਤੇ ਉਨ੍ਹਾਂ ਨੂੰ ਡਾਇਰੀ ਦੀ ਨਿਯਮਿਤ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਬਾਲ ਦਿਵਸ ਮੌਕੇ ਵਿਦਿਆਰਥੀਆਂ ਨੂੰ ਡਾਇਰੀਆਂ ਵੰਡਦੇ ਹੋਏ ਅਧਿਆਪਕ ਰਾਜੀਵ ਸਿੰਘ ਸਲਾਰੀਆ ਅਤੇ ਹਾਜ਼ਰ ਵਿਦਿਆਰਥੀ ਤੇ ਮਾਪੇ। ਤਸਵੀਰ: ਸੰਧੂ
14-11-2026