24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਗੁਰਦਾਸਪੁਰ ਬੱਸ ਸਟੈਂਡ ਬਣਿਆ ਸੂਬੇ ਦਾ ਪਹਿਲਾ 'ਹੈਲਥ ਹੱਬ'

ਅਜੀਤ ਡੈਸਕ 29-03-2026
ਗੁਰਦਾਸਪੁਰ, 28 ਮਾਰਚ (ਪੰਕਜ ਸ਼ਰਮਾ)- ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਦੀ ਮਿਹਨਤ ਸਦਕਾ ਅੱਜ ਭਗਵੰਤ ਮਾਨ ਸਰਕਾਰ ਵਲੋਂ ਸਿਹਤ ਸਹੂਲਤਾਂ ਦੇ ਖੇਤਰ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕਰਦਿਆਂ ਗੁਰਦਾਸਪੁਰ ਦੇ ਬੱਸ ਸਟੈਂਡ ਵਿਖੇ ਰਾਜ ਦਾ ਪਹਿਲਾ ਬੱਸ ਸਟੈਂਡ ਅਧਾਰਿਤ 'ਆਮ ਆਦਮੀ ਕਲੀਨਿਕ' ਦਾ ਵਰਚੂਅਲ ਉਦਘਾਟਨ ਕਰਕੇ ਲੋਕ ਸਮਰਪਿਤ ਕੀਤਾ ਗਿਆ ਹੈ | ਇਸ ਮੌਕੇ ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਇਹ ਕਦਮ ਯਾਤਰੀਆਂ ਤੇ ਆਮ ਜਨਤਾ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੱਸ ਸਟੈਂਡ 'ਤੇ ਰੋਜ਼ਾਨਾ ਆਉਣ-ਜਾਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਹੁਣ ਸਫ਼ਰ ਦੌਰਾਨ ਸਿਹਤ ਸਬੰਧੀ ਕਿਸੇ ਵੀ ਐਮਰਜੈਂਸੀ ਲਈ ਸ਼ਹਿਰ ਦੇ ਹਸਪਤਾਲਾਂ ਵੱਲ ਨਹੀਂ ਭੱਜਣਾ ਪਵੇਗਾ | ਉਨ੍ਹਾਂ ਦੱਸਿਆ ਕਿ ਇਸ ਕਲੀਨਿਕ ਵਿਚ ਆਮ ਬਿਮਾਰੀਆਂ ਦੇ ਇਲਾਜ ਦੇ ਨਾਲ-ਨਾਲ ਕਈ ਤਰ੍ਹਾਂ ਦੇ ਮੈਡੀਕਲ ਟੈੱਸਟ ਅਤੇ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ ਜਦੋਂ ਕਿ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਤੇ ਬੱਸ ਸਟੈਂਡ ਦੇ ਵਰਕਰਾਂ ਲਈ ਇਹ ਸਹੂਲਤ ਵਰਦਾਨ ਸਾਬਤ ਹੋਵੇਗੀ ਕਿਉਂਕਿ ਉਹ ਆਪਣੀ ਡਿਊਟੀ ਦੌਰਾਨ ਹੀ ਆਪਣਾ ਚੈੱਕਅਪ ਕਰਵਾ ਸਕਣਗੇ |
ਪਿਛਲੀ ਖ਼ਬਰ ਸਵਾਮੀ ਸਰਵਾਨੰਦ ਗਰੁੱਪ ਦੇ ਵਿਦਿਆਰਥੀਆਂ ਨੇ ਗੁਰਦਾਸਪੁਰ ਕਿਸਾਨ ਮੇਲੇ ਦਾ ਕੀਤਾ ਵਿੱਦਿਅਕ ਦੌਰਾ ਅਗਲੀ ਖ਼ਬਰ ਦੀਨਾਨਗਰ ਸ਼ਹਿਰ ਨੂੰ ਇਕ ਹੋਰ ਆਮ ਆਦਮੀ ਕਲੀਨਿਕ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।