17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਘਰ ਦੀ ਛੱਤ 'ਤੇ ਕੀਤੀ ਅਫੀਮ ਦੀ ਖੇਤੀ, ਪੁਲਿਸ ਦੀ ਛਾਪੇਮਾਰੀ 'ਚ ਇਕ ਗਿ੍ਫਤਾਰ

ਅਜੀਤ ਡੈਸਕ 31-03-2026
ਬਟਾਲਾ, 30 ਮਾਰਚ (ਰਾਕੇਸ਼ ਰੇਖੀ)-ਪੁਲਿਸ ਨੇ ਪਿੰਡ ਦਮੋਦਰ ਦੇ ਇਕ ਘਰ ਦੀ ਛੱਤ 'ਤੇ ਅਫੀਮ ਦੀ ਖੇਤੀ ਕੀਤੇ ਜਾਣ ਦੀ ਸੂਚਨਾ 'ਤੇ ਛਾਪੇਮਾਰੀ ਕਰ ਕੇ ਇਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ | ਥਾਣਾ ਕਿਲ੍ਹਾ ਲਾਲ ਸਿੰਘ ਦੇ ਏ.ਐਸ.ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਬਿਜਲੀਵਾਲ, ਮਿਰਜਾਜਾਨ, ਧਵਾਨ, ਕੋਜ ਮਜਲਸ ਅਤੇ ਦਾਮੋਦਰ ਆਦਿ ਵਿਚ ਗਸ਼ਤ ਕਰ ਰਹੀ ਸੀ | ਜਦੋਂ ਪੁਲਿਸ ਪਿੰਡ ਦਾਮੋਦਰ ਨੇੜੇ ਪਹੁੰਚੀ ਤਾਂ ਸੂਚਨਾ ਮਿਲੀ ਕਿ ਦਮੋਦਰ ਦੇ ਰਹਿਣ ਵਾਲੇ ਅਜੀਤ ਸਿੰਘ ਉਰਫ ਜੀਤਾ ਪੁੱਤਰ ਪੌਣੀ ਰਾਮ ਨੇ ਆਪਣੇ ਨਵੇਂ ਮਕਾਨ ਦੀ ਲੈਂਟਰ ਵਾਲੀ ਛੱਤ 'ਤੇ ਮਿੱਟੀ ਵਿਛਾ ਕੇ ਅਫੀਮ ਦੀ ਖੇਤੀ ਕੀਤੀ ਹੋਈ ਹੈ | ਪੁਲਿਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਇਕ ਘਰ ਵਿਚ ਪੁਲਿਸ ਦੀ ਆਮਦ ਨੂੰ ਵੇਖ ਕੇ ਇਕ ਵਿਅਕਤੀ ਨੇ ਖਿਸਕਣ ਦੀ ਕੋਸ਼ਿਸ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਜਿਸ ਦੀ ਪਹਿਚਾਣ ਘਰ ਦੇ ਮਾਲਕ ਅਜੀਤ ਸਿੰਘ ਉਰਫ ਜੀਤਾ ਦੇ ਤੌਰ 'ਤੇ ਕੀਤੀ ਗਈ | ਪੁਲਿਸ ਜਦੋਂ ਘਰ ਦੀ ਛੱਤ 'ਤੇ ਪਹੁੰਚੀ ਤਾਂ ਦੇਖਿਆ ਕਿ ਛੱਤ 'ਤੇ ਇਕ ਪਾਸੇ ਅਫੀਮ ਦੇ ਬੂਟੇ ਉਗਾਏ ਹੋਏ ਸਨ | ਪੁਲਿਸ ਨੇ ਕੁੱਲ 34 ਬੂਟੇ ਬਰਾਮਦ ਕਰ ਕੇ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ | ਉਸ ਦੇ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ |
ਪਿਛਲੀ ਖ਼ਬਰ ਸੜਕ ਦੁਰਘਟਨਾ 'ਚ ਮੋਟਰਸਾਈਕਲ ਚਾਲਕ ਦੀ ਮੌਤ * ਬੱਸ ਡਰਾਇਵਰ ਤੇ ਕੰਡਕਟਰ ਮੌਕੇ ਤੋਂ ਹੋਏ ਫਰਾਰ ਅਗਲੀ ਖ਼ਬਰ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਪਿੱਤੇ ਦੀ ਪੱਥਰੀ ਦਾ ਮੁਫ਼ਤ ਚੈੱਕਅਪ ਕੈਂਪ 3 ਅਪ੍ਰੈਲ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।