ਧਾਰੀਵਾਲ, 30 ਮਾਰਚ (ਸਵਰਨ ਸਿੰਘ)- ਸਿੱਖ ਵੈਲਫੇਅਰ ਫਾਉਂਡੇਸ਼ਨ ਧਾਰੀਵਾਲ ਵਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪੈਦਲ ਦਸਤਾਰ ਮਾਰਚ 19 ਅਪ੍ਰੈਲ ਨੂੰ ਕੱਢਿਆ ਜਾਵੇਗਾ ਜਿਸ ਦੀ ਆਰੰਭਤਾ ਗੁਰਦੁਆਰਾ ਨਾਨਕਪੁਰੀ ਸਾਹਿਬ ਤੋਂ ਅਰਦਾਸ ਬੇਨਤੀ ਕਰ ਕੇ ਕੀਤੀ ਜਾਵੇਗੀ | ਇਹ ਪੈਦਲ ਦਸਤਾਰ ਮਾਰਚ ਗੁਰਦੁਆਰਾ ਨਾਨਕਪੁਰੀ ਸਾਹਿਬ ਤੋਂ ਪਿੰਡ ਰਣੀਆ ਤੋਂ ਵਾਪਸ ਹੁੰਦਾ ਹੋਇਆ ਗੁਰਦੁਆਰਾ ਬੇਬੇ ਨਾਨਕੀ ਵਿਖੇ ਸਮਾਪਤੀ ਹੋਵੇਗੀ | ਫਾਊਾਡੇਸ਼ਨ ਆਗੂਆਂ ਦੱਸਿਆ ਕਿ ਇਹ ਪੈਦਲ ਦਸਤਾਰ ਮਾਰਚ ਦਾ ਮਕਸਦ ਨੌਜਵਾਨਾਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨਾ ਖਾਲਸਾ ਸਾਜਨਾ ਦਿਵਸ ਸੰਬੰਧੀ ਜਾਗਰੂਕ ਕਰਨਾ ਹੈ | ਫਾਊਾਡੇਸ਼ਨ ਦੇ ਆਗੂਆਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਪੈਦਲ ਮਾਰਚ 'ਚ ਸੰਗਤ ਵੱਧ ਤੋਂ ਵੱਧ ਪਹੁੰਚੇ | ਇਸ ਸਮੇਂ ਪੰਕਜਦੀਪ ਸਿੰਘ, ਮਲਕੀਤ ਸਿੰਘ, ਗੁਰਸ਼ਰਨ ਸਿੰਘ, ਕੈਪਟਨ ਵਰਿਆਮ ਸਿੰਘ, ਰਾਮ ਸਿੰਘ ਕੋਟ, ਗੁਰਜੀਤ ਸਿੰਘ ਮੌੜ, ਸਰਬਜੀਤ ਸਿੰਘ ਅਤੇ ਨਵਨੀਤ