ਫ਼ਤਹਿਗੜ੍ਹ ਚੂੜੀਆਂ, 30 ਮਾਰਚ (ਅਵਤਾਰ ਸਿੰਘ ਰੰਧਾਵਾ)- ਰਹਿੰਦੀ ਹਯਾਤੀ ਵਿਚ ਸਮਾਜ ਨੂੰ ਸਾਰਥਿਕ ਬਣਾਉਣ ਦੇ ਮਨਸੂਬੇ ਨਾਲ 1971 ਤੋਂ ਪਹਿਲਾਂ ਪੜ੍ਹਦੇ ਵਿਦਿਆਰਥੀਆਂ ਨੇ 'ਓਲਡ ਇਜ ਗੋਲਡ ਮਿਲਣੀ' ਤਹਿਤ ਸੈਮੀਨਾਰ ਲਗਾਇਆ | ਹਲਕੇ ਦੇ ਪਿੰਡ ਖੋਦੇ ਬਾਂਗਰ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਸੂਬੇ. ਅਵਤਾਰ ਸਿੰਘ ਦੇ ਗ੍ਰਹਿ ਵਿਖੇ ਕਰਵਾਏ ਸਮਾਗਮ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਬੇਸ਼ੱਕ ਦੇਖਦੇ-ਦੇਖਦੇ ਜ਼ਮਾਨਾ ਬਦਲ ਗਿਆ ਹੈ ਪਰ ਹਮੇਸ਼ਾ ਪੁਰਾਣੇ ਇਕੱਠੇ ਪੜ੍ਹਦੇ ਵਿਦਿਆਰਥੀਆਂ ਨੇ ਮਿਹਨਤ-ਮੁਸ਼ੱਕਤ ਨਾਲ ਚੰਗੇ ਸਥਾਨ ਪ੍ਰਾਪਤ ਕਰਕੇ ਹਮੇਸ਼ਾ ਸਮਾਜ ਨੂੰ ਤਰੱਕੀ ਤੇ ਖੁਸ਼ਹਾਲੀ ਦੇਣ ਲਈ ਨਿਸ਼ਕਾਮ ਯੋਗਦਾਨ ਪਾਇਆ ਹੈ | ਇਸ ਮੌਕੇ ਉਨ੍ਹਾਂ ਪ੍ਰਣ ਕੀਤਾ ਕਿ ਉਹ ਆਪਣੀ ਰਹਿੰਦੀ ਹਯਾਤੀ ਦੌਰਾਨ ਹਮੇਸ਼ਾ ਲੋਕ ਭਲਾਈ ਕਾਰਜਾਂ ਕਰਦੇ ਹੋਏ ਆਪਣੇ ਚੰਗੇ ਫ਼ਰਜ਼ਾਂ ਦੀ ਪਾਲਣਾ ਕਰਦੇ ਰਹਿਣਗੇ | ਅਖੀਰ ਵਿਚ ਉਨ੍ਹਾਂ ਨੇ ਆਪਣੇ ਵਿੱਛੜ ਚੁੱਕੇ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਤੇ ਪੰਜਾਬ ਦੀ ਨੌਜਵਾਨੀ ਨੂੰ ਸੁਨੇਹਾ ਦਿੱਤਾ ਕਿ ਉਹ ਸਮਾਜਿਕ ਬੁਰਾਈਆਂ ਤੋਂ ਬਚ ਕੇ ਆਪਣੇ ਜੀਵਨ ਨੂੰ ਚੰਗਿਆਈਆਂ ਵਾਲੇ ਪਾਸੇ ਢਾਲਣ ਦੀ ਕੋਸ਼ਿਸ਼ ਕਰਨ ਕਿਉਂਕਿ ਆਉਣ ਵਾਲੇ ਸਮੇਂ 'ਚ ਸਮਾਜ ਦੀ ਵਾਗਡੋਰ ਉਨ੍ਹਾਂ ਨੇ ਹੀ ਸੰਭਾਲਣੀ ਹੈ | ਡਾ. ਅਸ਼ੋਕ ਕੁਮਾਰ ਬਟਾਲਾ, ਸੇਵਾ-ਮੁਕਤ ਪੰਚਾਇਤ ਅਫ਼ਸਰ ਪ੍ਰਗਟ ਸਿੰਘ ਰੰਧਾਵਾ ਵੀਲ੍ਹਾ ਤੇਜਾ, ਸੂਬੇਦਾਰ ਅਵਤਾਰ ਸਿੰਘ ਖੋਦੇ ਬਾਂਗਰ, ਸੂਬੇ. ਕਰਮਜੀਤ ਸਿੰਘ, ਗੁਰਮੀਤ ਸਿੰਘ ਵੀਲਾ, ਗੁਰਦੇਵ ਸਿੰਘ, ਅਨਿਲ ਕੁਮਾਰ ਫ਼ਤਹਿਗੜ੍ਹ ਚੂੜੀਆਂ, ਮੋਹਨ ਸਿੰਘ ਰੂਪੋਵਾਲੀ, ਜਸਬੀਰ ਸਿੰਘ ਸ਼ਾਹਪੁਰ, ਜਸਬੀਰ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਅਪ੍ਰੈਲ ਸਿੰਘ ਤੇਜਾ, ਕੁਲਦੀਪ ਸਿੰਘ, ਦਲਬੀਰ ਸਿੰਘ ਰਾਜਾ ਸਾਂਸੀ, ਅਜਮੇਰ ਸਿੰਘ, ਦਰਸ਼ਨ ਕੁਮਾਰ, ਦਲਜੀਤ ਸਿੰਘ, ਅਜੀਤ ਸਿੰਘ, ਸੁਖਵੰਤ ਸਿੰਘ, ਹਰਜੀਤ ਸਿੰਘ, ਹਰਭਜਨ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ |