17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਨਰੋਟ ਜੈਮਲ ਸਿੰਘ ਵਿਖੇ ਸਰਹੱਦੀ ਲੋਕ ਸੇਵਾ ਕਮੇਟੀ ਦਾ ਸਥਾਪਨਾ ਦਿਵਸ ਮਨਾਇਆ

ਅਜੀਤ ਡੈਸਕ 31-03-2026
ਨਰੋਟ ਜੈਮਲ ਸਿੰਘ, 30 ਮਾਰਚ (ਸ਼ਸ਼ੀ ਕੁਮਾਰ)- ਹਲਕਾ ਭੋਆ ਦੇ ਬਲਾਕ ਨਰੋਟ ਜੈਮਲ ਸਿੰਘ ਵਿਖੇ ਸਰਹੱਦੀ ਲੋਕ ਸੇਵਾ ਕਮੇਟੀ ਦਾ ਸਥਾਪਨਾ ਦਿਵਸ ਬਲਾਕ ਪ੍ਰਧਾਨ ਚਰੰਜੀ ਲਾਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਜਿਸ ਵਿਚ ਸੂਬਾ ਸੇਵਾ ਮੁਖੀ ਬੂਟਾ ਰਾਮ ਮਹਾਜਨ ਨੇ ਸ਼ਿਰਕਤ ਕੀਤੀ | ਪ੍ਰੋਗਰਾਮ 'ਚ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਪ੍ਰੋਗਰਾਮ ਦੀ ਸ਼ੁਰੂਆਤ ਆਰ.ਐਸ.ਐਸ. ਦੇ ਪ੍ਰਚਾਰਕ ਪ੍ਰਮੁੱਖ ਸ੍ਰੀ ਲੀਲਾ ਧਰ ਨੇ ਕੀਤੀ | ਇਸ ਮੌਕੇ ਸੂਬਾ ਸੇਵਾ ਮੁਖੀ ਬੂਟਾ ਰਾਮ ਮਹਾਜਨ ਨੇ ਕਮੇਟੀ ਦੁਆਰਾ ਸਰਹੱਦ 'ਤੇ ਕੀਤੇ ਜਾਣ ਵਾਲੇ ਕੰਮ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਮੁੱਖ ਬੁਲਾਰੇ ਵਜੋਂ ਆਰ.ਐਸ.ਐਸ. ਦੇ ਪ੍ਰਚਾਰਕ ਪ੍ਰਮੁੱਖ ਲੀਲਾ ਧਰ ਨੇ ਆਪਣੇ ਭਾਸ਼ਣ 'ਚ ਕਮੇਟੀ ਦੀ ਸਥਾਪਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਿੱਥੇ ਸਥਾਪਿਤ ਕੀਤੀ ਗਈ ਸੀ ਤੇ ਕਿਉਂ ਕੀਤੀ ਗਈ ਸੀ | ਉਨ੍ਹਾਂ ਪੰਜ ਤਬਦੀਲੀਆਂ ਬਾਰੇ ਵੀ ਵਿਸਥਾਰ ਵਿਚ ਚਰਚਾ ਕੀਤੀ ਤੇ ਉਨ੍ਹਾਂ ਨੂੰ ਆਪਣੇ ਘਰਾਂ, ਆਂਢ-ਗੁਆਂਢ, ਪਿੰਡਾਂ ਤੇ ਖੇਤਰਾਂ 'ਚ ਲਾਗੂ ਕਰਨ ਦੀ ਜ਼ਰੂਰਤ ਜ਼ੋਰ ਦਿੱਤਾ | ਪ੍ਰੋਗਰਾਮ ਵਿਚ ਬਲਾਕ ਮੰਤਰੀ ਮੁਕੇਸ਼ ਤੇ ਬਲਾਕ ਮੰਤਰੀ ਭਾਰਤ ਭੂਸ਼ਨ ਸਮੇਤ ਵੱਡੀ ਗਿਣਤੀ 'ਚ ਹੋਰ ਵੀ ਲੋਕਾਂ ਨੇ ਹਿੱਸਾ ਲਿਆ |
ਪਿਛਲੀ ਖ਼ਬਰ ਵਾਹਨਾਂ ਦੇ ਵਧਦੇ ਪ੍ਰਦੂਸ਼ਣ ਖ਼ਿਲਾਫ਼ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ 'ਆਪ' ਸਰਕਾਰ ਸਿਰਫ਼ ਅਫ਼ਸਰ ਸਸਪੈਂਡ ਕਰ ਕੇ ਖਾਨਾਪੂਰਤੀ ਕਰ ਰਹੀ ਹੈ-ਬੈਂਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।