ਸ਼ਾਹਪੁਰ ਕੰਢੀ, 30 ਮਾਰਚ (ਰਣਜੀਤ ਸਿੰਘ)- ਸ਼ਿਵ ਸ਼ਕਤੀ ਵਾਲੀਬਾਲ ਕਲੱਬ ਘੋਹ ਵਲੋਂ 6ਵਾਂ ਓਪਨ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਪੰਜਾਬ ਤੋਂ ਇਲਾਵਾ ਹਿਮਾਚਲ ਤੇ ਹਰਿਆਣੇ ਦੀਆਂ ਟੀਮਾਂ ਨੇ ਹਿੱਸਾ ਲਿਆ | ਟੂਰਨਾਮੈਂਟ ਵਿਚ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਪੰਮੀ ਪਠਾਨੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਟੂਰਨਾਮੈਂਟ ਵਿਚ ਉੱਘੀਆਂ 16 ਟੀਮਾਂ ਨੇ ਹਿੱਸਾ ਲਿਆ | ਫਾਈਨਲ ਮੁਕਾਬਲਾ ਐਸ.ਐਸ.ਐਮ. ਕਾਲਜ ਦੀਨਾਨਗਰ ਤੇ ਹਰਿਆਣਾ ਦੀ ਟੀਮ ਵਿਚਕਾਰ ਖੇਡਿਆ ਗਿਆ | ਇਸ ਫਸਵੇਂ ਮੁਕਾਬਲੇ ਵਿਚ ਦੀਨਾਨਗਰ ਦੀ ਟੀਮ ਨੇ 3-2 ਨਾਲ ਜਿੱਤ ਹਾਸਲ ਕਰਕੇ ਟਰਾਫੀ ਨੰੂ ਆਪਣੇ ਨਾਂਅ ਕੀਤਾ | ਕਲੱਬ ਵਲੋਂ ਜੇਤੂ ਟੀਮ ਨੰੂ 31 ਹਜ਼ਾਰ ਤੇ ਰਨਰਅੱਪ ਟੀਮ ਨੰੂ 21 ਹਜ਼ਾਰ ਰੁਪਏ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ | ਮੁੱਖ ਮਹਿਮਾਨ ਪੰਮੀ ਪਠਾਨੀਆ ਨੇ ਖਿਡਾਰੀਆਂ ਦਾ ਖੇਡ ਭਾਵਨਾ ਨਾਲ ਖੇਡਣ ਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਲੱਬ ਦੀ ਮਾਲੀ ਸਹਾਇਤਾ ਕਰਦਿਆਂ ਯਕੀਨ ਦਿਵਾਇਆ ਕਿ ਇਸ ਤਰ੍ਹਾਂ ਹਮੇਸ਼ਾ ਸਹਿਯੋਗ ਦਿੰਦੇ ਰਹਿਣਗੇ | ਇਸ ਮੌਕੇ ਕਲੱਬ ਦੇ ਸ਼ਮੀ ਕੁਮਾਰ, ਦੀਪਕ ਮਿਨਹਾਸ, ਵਿਸ਼ਾਲ ਠਾਕੁਰ, ਸਾਬਕਾ ਸਰਪੰਚ ਸਤੀਸ਼ ਕੁਮਾਰ, ਰੋਹਿਤ, ਵਿਨੇ, ਆਕਾਸ਼, ਸਚਿਨ ਕੁਮਾਰ, ਲਕਸ਼, ਕੰਨੂ ਤੇ ਮਨੀ ਆਦਿ ਹਾਜ਼ਰ ਸਨ |