20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨੈਰੋਗੇਜ ਰੇਲਵੇ ਲਾਈਨ ਦੇ ਟਰੇਨ ਟਰਾਇਲ ਜਾਰੀ

ਅਜੀਤ ਡੈਸਕ 11-04-2026
ਪਠਾਨਕੋਟ, 10 ਅਪ੍ਰੈਲ (ਸੁਮਿਤ)- ਅੱਜ ਸਵੇਰੇ ਪਠਾਨਕੋਟ ਦੇ ਲੋਕਾਂ ਨੂੰ ਨੈਰੋਗੇਜ ਰੇਲਵੇ ਕਰਾਸਿੰਗ ਬੰਦ ਹੋਣ ਕਾਰਨ ਲਗਪਗ ਇਕ ਘੰਟੇ ਤੱਕ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ | ਢਾਂਗੂ ਰੇਲਵੇ ਕਰਾਸਿੰਗ ਸਵੇਰੇ 10:05 ਵਜੇ ਬੰਦ ਹੋ ਗਈ ਅਤੇ ਸਵੇਰੇ 10:20 ਵਜੇ ਦੁਬਾਰਾ ਖੁੱਲ੍ਹ ਗਈ ਪਰ ਦੋਵਾਂ ਪਾਸਿਆਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਟ੍ਰੈਫਿਕ ਜਾਮ ਇੰਨ੍ਹਾ ਗੰਭੀਰ ਸੀ ਕਿ ਸਥਾਨਕ ਨਿਵਾਸੀਆਂ ਨੂੰ ਆਪਣੀਆਂ ਮੰਜ਼ਿਲਾਂ 'ਤੇ ਪਹੁੰਚਣ ਵਿਚ ਦੇਰੀ ਹੋਈ | ਚਸ਼ਮਦੀਦਾਂ ਦੇ ਅਨੁਸਾਰ ਐਂਬੂਲੈਂਸਾਂ ਤੇ ਸਕੂਲ ਬੱਸਾਂ ਨੂੰ ਵੀ ਬੰਦ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਲੋਕਾਂ ਨੇ ਦੋਸ਼ ਲਗਾਇਆ ਕਿ ਨੈਰੋਗੇਜ ਰੇਲਗੱਡੀਆਂ ਦੇ ਸੰਚਾਲਨ ਦੌਰਾਨ ਕਰਾਸਿੰਗ ਦੇ ਵਾਰ-ਵਾਰ ਬੰਦ ਹੋਣ ਨਾਲ ਸ਼ਹਿਰ ਦੀ ਆਵਾਜਾਈ ਪ੍ਰਣਾਲੀ ਵਿਚ ਵਿਘਨ ਪੈਂਦਾ ਹੈ | ਨਤੀਜੇ ਵਜੋਂ ਨਾਗਰਿਕਾਂ ਨੇ ਮੰਗ ਕੀਤੀ ਹੈ ਕਿ ਅਕਸਰ ਲੱਗਣ ਵਾਲੇ ਟ੍ਰੈਫਿਕ ਜਾਮ ਨੂੰ ਦੂਰ ਕਰਨ ਲਈ ਨੈਰੋਗੇਜ ਸਟੇਸ਼ਨ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕੀਤਾ ਜਾਵੇ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਵੇਰ ਅਤੇ ਸ਼ਾਮ ਦੇ ਭੀੜ-ਭੜੱਕੇ ਵਾਲੇ ਘੰਟਿਆਂ ਦੌਰਾਨ ਕਰਾਸਿੰਗ ਬੰਦ ਹੋਣ ਨਾਲ ਸਥਿਤੀ ਹੋਰ ਵਿਗੜਦੀ ਹੈ | ਪ੍ਰਸ਼ਾਸਨ ਨੂੰ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਸਥਾਈ ਹੱਲ ਨਹੀਂ ਲੱਭਿਆ | ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਪਠਾਨਕੋਟ ਤੇ ਹਿਮਾਚਲ ਖੇਤਰ ਵਿਚਕਾਰ ਜਲਦੀ ਹੀ ਨੈਰੋਗੇਜ ਰੇਲ ਸੇਵਾ ਮੁੜ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ | ਇਸ ਨਾਲ ਖੇਤਰੀ ਸੰਪਰਕ ਮਜ਼ਬੂਤ ਹੋਣ ਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ |
ਪਿਛਲੀ ਖ਼ਬਰ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਨੇ 'ਦਿ ਕਿ੍ਏਟਿਵ ਸਪੇਸ' ਥੀਮ ਵਾਲੀ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ 'ਆਪ' ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।