02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਿੰਡ ਰਾਊਵਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ

ਅਜੀਤ ਡੈਸਕ 13-04-2026
ਕਾਹਨੂੰਵਾਨ, 12 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)-ਖ਼ਾਲਸੇ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ ਪਿੰਡ ਰਾਊਵਾਲ ਅਤੇ ਜਾਫ਼ਲਪੁਰ ਦੀ ਸੰਗਤ ਵਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ | ਬਲਜਿੰਦਰ ਸਿੰਘ ਕੈਨੇਡਾ ਨੇ ਦੱਸਿਆ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਭੋਗ ਉਪਰੰਤ ਗ੍ਰੰਥੀ ਸਿੰਘਾਂ ਵਲੋਂ ਅਰਦਾਸ ਕੀਤੀ ਗਈ | ਉਪਰੰਤ ਪ੍ਰਸਿੱਧ ਕਵੀਸ਼ਰ ਅਜੀਤ ਸਿੰਘ ਦਰਦੀ ਦੇ ਜਥੇ ਵਲੋਂ ਕਵੀਸ਼ਰੀ ਵਾਰਾਂ ਦੁਆਰਾ ਅਤੇ ਸ਼ਮਸੇਰ ਸਿੰਘ ਖੁੰਡਾ ਦੇ ਢਾਡੀ ਜਥੇ ਵਲੋਂ ਢਾਡੀ ਵਾਰਾਂ ਸੁਣਾ ਸੰਗਤਾਂ ਨੂੰ ਵਿਸਾਖੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਤੋਂ ਇਲਾਵਾ ਪ੍ਰਸਿੱਧ ਕਥਾਵਾਚਕ ਗਿਆਨੀ ਰਛਪਾਲ ਸਿੰਘ ਵਲੋਂ ਕਥਾ-ਕੀਰਤਨ ਅਤੇ ਗੁਰਬਾਣੀ ਵਿਆਖਿਆ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਬਲਜਿੰਦਰ ਸਿੰਘ ਕੈਨੇਡਾ, ਮੱਖਣ ਸਿੰਘ, ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਸਰਵਿੰਦਰ ਸਿੰਘ, ਨਰੈਣ ਸਿੰਘ, ਗੁਰਮੁੱਖ ਸਿੰਘ, ਗੁਰਜੀਤ ਸਿੰਘ, ਨਿਰਮਲ ਸਿੰਘ, ਸੂਬੇਦਾਰ ਕਸਮੀਰ ਸਿੰਘ ਜਾਫ਼ਲਪੁਰ, ਜਗਤਾਰ ਸਿੰਘ, ਇੰ. ਗੁਰਨਾਮ ਸਿੰਘ ਜਾਫ਼ਲਪੁਰ, ਲਖਵਿੰਦਰ ਸਿੰਘ ਫ਼ੌਜੀ, ਅਵਤਾਰ ਸਿੰਘ, ਰਾਮ ਸਿੰਘ, ਰਵਿੰਦਰ ਸਿੰਘ, ਜਸਬੀਰ ਸਿੰਘ, ਗੁਰਨਾਮ ਸਿੰਘ, ਮਨਦੀਪ ਸਿੰਘ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਨਿੱਕਾ, ਮਹਿਕਦੀਪ ਸਿੰਘ, ਜਸ਼ਨ, ਸਾਹਿਲ ਸਮੇਤ ਵੱਡੀ ਗਿਣਤੀ 'ਚ ਬੀਬੀਆਂ ਤੇ ਬੱਚੇ ਹਾਜ਼ਰ ਸਨ |
ਪਿਛਲੀ ਖ਼ਬਰ ਬਟਾਲਾ ਦਾ ਵਿਕਾਸ ਸ਼ੋ੍ਰਮਣੀ ਅਕਾਲੀ ਦਲ ਦੀ ਬਦੌਲਤ ਹੋਇਆ- ਨਰੇਸ਼ ਮਹਾਜਨ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਲੋਂ ਲਗਾਈ ਵਿਸ਼ਾਲ ਧਾਰਮਿਕ ਪ੍ਰਦਰਸ਼ਨੀ 'ਚ ਮਾਡਲ ਤੇ ਚਿੱਤਰਕਾਰੀ ਬਣੀ ਖਿੱਚ ਦਾ ਕੇਂਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।