02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪੈਨਸ਼ਨਰ ਐਸੋਸੀਏਸ਼ਨ ਮੰਡਲ ਧਾਰੀਵਾਲ ਵਲੋਂ ਮੀਟਿੰਗ

ਅਜੀਤ ਡੈਸਕ 13-04-2026
ਧਾਰੀਵਾਲ, 12 ਅਪ੍ਰੈਲ (ਜੇਮਸ ਨਾਹਰ)-ਪੀ. ਐੱਸ. ਈ. ਬੀ. ਆਲ ਕੇਡਰਸ ਪੈਨਸ਼ਨਰ ਐਸੋਸੀਏਸ਼ਨ ਮੰਡਲ ਧਾਰੀਵਾਲ ਦੀ ਮੰਗਾਂ ਨੂੰ ਲੈ ਕੇ ਇਕ ਮੀਟਿੰਗ ਪ੍ਰਧਾਨ ਵਰਿਆਮ ਮਸੀਹ ਸੋਹਲ ਦੀ ਪ੍ਰਧਾਨਗੀ ਹੇਠ ਮਿਲ ਗਰਾਉਂਡ ਧਾਰੀਵਾਲ ਵਿਚ ਹੋਈ, ਜਿਸ ਵਿਚ ਜਥੇਬੰਦੀ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਹੱਕ ਵਿਚ ਦਿੱਤਾ 16 ਫ਼ੀਸਦੀ ਡੀ. ਏ. ਦਾ ਫ਼ੈਸਲੇ ਦੀ ਸ਼ਾਲਾਘਾ ਕੀਤੀ ਅਤੇ ਕਿਹਾ ਕਿ ਬਕਾਇਆ 30 ਜੂਨ ਤੱਕ ਸਰਕਾਰ ਨੂੰ ਦੇਣ ਲਈ ਜੋ ਹਾਈਕੋਰਟ ਨੇ ਕਿਹਾ ਹੈ ਉਸ ਨਾਲ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਚਿਹਰਿਆਂ 'ਤੇ ਖੁਸ਼ੀ ਦੇਖਣ ਨੂੰ ਮਿਲੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੋਰ ਵੀ ਮੰਨੀਆਂ ਹੋਈਆਂ ਮੰਗਾਂ ਨੂੰ ਜਲਦ ਲਾਗੂ ਕਰ ਕੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਲੰਬੇ ਸਮੇਂ ਤੋਂ ਜੋ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਨੂੰ ਰਾਹਤ ਦੇਵੇ | ਇਸ ਮੌਕੇ ਤਰਸੇਮ ਸਿੰਘ ਸਕੱਤਰ ਵਜ਼ੀਰ ਚੱਕ, ਪੂਰਨ ਸਿੰਘ, ਅਸ਼ੋਕ ਕੁਮਾਰ, ਧਰਮ ਸਿੰਘ, ਸਰਦੂਲ ਸਿੰਘ, ਇੰਦਰਜੀਤ ਸਿੰਘ ਢਿੱਲੋਂ, ਨਿਰਮਲ ਸਿੰਘ, ਮਨਜਿੰਦਰ ਸਿੰਘ, ਅਮਰੀਕ ਸਿੰਘ, ਸੁੱਚਾ ਸਿੰਘ ਕੰਗ, ਰਘਬੀਰ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਕਪੂਰ ਸਿੰਘ, ਗੁਰਨਾਮ ਸਿੰਘ, ਗੁਰਦੀਪ ਸਿੰਘ, ਰਛਪਾਲ, ਬਲਬੀਰ, ਜੋਗਿੰਦਰਪਾਲ, ਬੂਟਾ ਰਾਮ, ਅਨੂਪ ਸਿੰਘ, ਨਿਸ਼ਾਨ ਸਿੰਘ, ਦੀਪਕ ਕੁਮਾਰ, ਇਨਮਾਨੂੰਏਲ, ਹਰਭਜਨ ਸਿੰਘ ਲੇਹਲ, ਸੁਰਿੰਦਰ ਕੁਮਾਰ, ਹਰੀ ਚੰਦ, ਨਿਸ਼ਾਨ ਸਿੰਘ, ਬਲਦੇਵ ਸਿੰਘ, ਜਗੀਰ ਸਿੰਘ, ਲਖਬੀਰ ਸਿੰਘ, ਗੁਰਜੀਤ ਸਿੰਘ, ਜੋਗਿੰਦਰ ਸਿੰਘ, ਦਲੀਪ ਸਿੰਘ, ਸਰਬਜੀਤ ਸਿੰਘ ਆਦਿ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਲ ਦਿਆਲਗੜ੍ਹ ਦੇ ਅਕਾਲੀ ਆਗੂਆਂ ਵਲੋਂ ਸੁਖਜਿੰਦਰ ਸਿੰਘ ਪਾਰਸ ਦਾ ਸਨਮਾਨ ਅਗਲੀ ਖ਼ਬਰ ਮੀਰਪੁਰ ਤੋਂ ਬਰਿਆਰ ਨੰੂ ਜਾਣ ਵਾਲੀ ਸੰਪਰਕ ਸੜਕ ਦੀ ਹਾਲਤ ਖਸਤਾ-ਲੋਕਾਂ ਦਾ ਹੋਇਆ ਜੀਵਨ ਦੁੱਭਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।