25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ 12 ਅੰਗਹੀਣਾਂ ਨੂੰ ਬੈਟਰੀ ਵਾਲੇ ਸਾਈਕਲ ਦਿੱਤੇ <br/>

ਅਜੀਤ ਡੈਸਕ 19-04-2026
ਬਟਾਲਾ, 18 ਅਪ੍ਰੈਲ (ਸਤਿੰਦਰ ਸਿੰਘ)- ਅੱਜ ਹਲਕਾ ਫਤਹਿਗੜ੍ਹ ਚੂੜੀਆਂ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ 12 ਅੰਗਹੀਣ ਪਰਿਵਾਰਾਂ ਨੂੰ ਬੈਟਰੀ ਵਾਲੇ ਸਾਈਕਲ ਦਿੱਤੇ ਗਏ | ਇਸ ਮੌਕੇ ਸ: ਬਲਬੀਰ ਸਿੰਘ ਪੰਨੂੰ ਨੇ ਕਿਹਾ ਕਿ ਹਲਕਾ ਫਤਹਿਗੜ੍ਹ ਚੂੜੀਆਂ ਵਿਚ ਜੇਕਰ ਕੋਈ ਹੋਰ ਵੀ ਅੰਗਹੀਣ ਹੈ, ਜਿਸ ਨੂੰ ਇਸ ਬੈਟਰੀ ਵਾਲੇ ਸਾਈਕਲ ਦੀ ਜ਼ਰੂਰਤ ਹੈ ਤਾਂ ਉਹ ਆਪਣੇ ਪਿੰਡ ਦੇ ਮੁਹਤਬਰ ਨਾਲ ਸੰਪਰਕ ਕਰ ਕੇ ਆਪਣੀ ਮੰਗ ਰੱਖ ਸਕਦਾ ਹੈ | ਸ: ਪੰਨੂੰ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਦੇ ਦਰਵਾਜੇ ਹਲਕਾ ਵਾਸੀਆਂ ਲਈ 24 ਘੰਟੇ ਖੁੱਲ੍ਹੇ ਹਨ ਜੇਕਰ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਤਾਂ ਉਹ ਆਪਣੀ ਮੰਗ ਰੱਖ ਸਕਦਾ ਹੈ | ਇਸ ਮੌਕੇ ਸਰਪੰਚ ਪਲਵਿੰਦਰ ਸਿੰਘ, ਮਨਜੀਤ ਸਿੰਘ, ਰਾਜਿੰਦਰ ਕੌਰ, ਜੰਗ ਬਹਾਦਰ, ਸੋਮਨਾਥ, ਸਰਬਜੀਤ ਸਿੰਘ, ਸਾਬੀ, ਸੁਖਦੇਵ ਸਿੰਘ, ਸਰਪੰਚ ਕੁਲਬੀਰ ਸਿੰਘ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ, ਸਰਪੰਚ ਬਲਜਿੰਦਰ ਸਿੰਘ, ਸਰਪੰਚ ਜਗਰੂਪ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਰਿਪਜੀਤ ਸਿੰਘ, ਲਾਡੀ ਮਸੀਹ, ਪਰਮਜੋਤ ਸਿੰਘ, ਬਬਲੀ ਮਸੀਹ, ਜਸਪਾਲ ਸਿੰਘ, ਸਰਪੰਚ ਹਰਜੀਤ ਸਿੰਘ, ਰਵਿੰਦਰਜੀਤ ਸਿੰਘ ਆਦਿ ਹਾਜ਼ਰ ਰਹੇ |

ਪਿਛਲੀ ਖ਼ਬਰ ਪਿੰਡ ਫੁਲੜਾ ਵਿਖੇ 15 ਦਿਨਾਂ ਤੋਂ ਟਿਊਬਵੈੱਲ ਮੋਟਰਾਂ ਦੀ ਬਿਜਲੀ ਸਪਲਾਈ ਬੰਦ <br/> ਅਗਲੀ ਖ਼ਬਰ ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਗੁਰਦੁਆਰਾ ਗੁਰੂਆਣਾ ਵੈਰੋਨੰਗਲ ਸਾਹਿਬ ਨਤਮਸਤਕ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।