29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਨਸ਼ਿਆਂ ਖ਼ਿਲਾਫ਼ ਰਾਜਪਾਲ ਦੀ ਪੈਦਲ ਯਾਤਰਾ ਦਾ ਵਪਾਰ ਮੰਡਲ ਪਠਾਨਕੋਟ ਵਲੋਂ ਭਰਪੂਰ ਸਵਾਗਤ <br/>

ਅਜੀਤ ਡੈਸਕ 19-04-2026
ਪਠਾਨਕੋਟ, 18 ਅਪ੍ਰੈਲ (ਸੰਧੂ)- ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਕੱਢੀ ਗਈ ਪੈਦਲ ਯਾਤਰਾ ਦਾ ਪਠਾਨਕੋਟ ਪਹੁੰਚਣ 'ਤੇ ਵਪਾਰ ਮੰਡਲ ਵਲੋਂ ਭਰਪੂਰ ਸਵਾਗਤ ਕੀਤਾ ਗਿਆ | ਇਹ ਪੈਦਲ ਯਾਤਰਾ ਡੀ.ਏ.ਵੀ. ਸਕੂਲ ਤੋਂ ਸ਼ੁਰੂ ਹੋ ਕੇ ਸ਼ਨੀ ਦੇਵ ਮੰਦਰ, ਏ.ਪੀ.ਕੇ. ਰੋਡ ਤੇ ਡਲਹੌਜ਼ੀ ਰੋਡ ਤੱਕ ਪਹੁੰਚੀ ਜਿੱਥੇ ਵਪਾਰ ਮੰਡਲ ਦੇ ਪ੍ਰਧਾਨ ਦੀਪੇਂਦਰ ਅਰੋੜਾ ਦੀ ਅਗਵਾਈ ਹੇਠ ਸਮੂਹ ਵਪਾਰੀਆਂ ਵਲੋਂ ਰਾਜਪਾਲ ਦਾ ਸਨਮਾਨ ਕੀਤਾ ਗਿਆ | ਵਪਾਰੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਤੇ ਗੁਲਦਸਤਾ ਤੇ ਦੁਸ਼ਾਲਾ ਭੇਟ ਕਰਕੇ ਗਵਰਨਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ | ਪ੍ਰਧਾਨ ਦੀਪੇਂਦਰ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਗਵਰਨਰ ਵਲੋਂ ਸੜਕਾਂ 'ਤੇ ਉੱਤਰਨਾ ਇਕ ਇਤਿਹਾਸਿਕ ਕਦਮ ਹੈ | ਉਨ੍ਹਾਂ ਕਿਹਾ ਕਿ ਵਪਾਰ ਮੰਡਲ ਪਠਾਨਕੋਟ ਪੂਰੀ ਤਰ੍ਹਾਂ ਪ੍ਰਸ਼ਾਸਨ ਨਾਲ ਖੜ੍ਹਾ ਹੈ ਤੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਣਾ ਚਾਹੀਦਾ ਹੈ | ਪੰਜਾਬ ਜਰਨਲ ਸਕੱਤਰ ਐਲ.ਆਰ. ਸੋਢੀ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਤੇ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ | ਇਸ ਮੌਕੇ ਜ਼ਿਲ੍ਹਾ ਚੇਅਰਮੈਨ ਚਾਚਾ ਵੇਦ ਪ੍ਰਕਾਸ਼, ਨਰੇਸ਼ ਅਰੋੜਾ, ਅਮਿਤ ਨਈਅਰ, ਰਾਕੇਸ਼ ਮਹਾਜਨ, ਦਵਿੰਦਰ ਸਿੰਘ ਮਿੰਟੂ, ਰਾਮਪਾਲ ਭੰਡਾਰੀ, ਰਾਜੇਸ਼ ਭਾਟੀਆ, ਪ੍ਰਵੀਨ ਕੁਮਾਰ, ਅਸ਼ਵਨੀ ਅਗਰਵਾਲ, ਐਚ.ਪੀ. ਅੱਬੀ, ਰਾਕੇਸ਼ ਵਡੇਹਰਾ, ਰਾਜੇਸ਼ ਸਾਵਲ, ਸੁਰਿੰਦਰ ਕੁਮਾਰ, ਅਸ਼ੋਕ ਗੁਪਤਾ, ਰਾਜੀਵ ਮਹਾਜਨ, ਸੰਜੀਵ ਮਹਾਜਨ, ਕਿ੍ਸ਼ਨ ਗੋਪਾਲ ਵਰਮਾ, ਪੰਕਜ ਵਰਮਾ, ਅਜੈ ਗੁਪਤਾ, ਰਵਿੰਦਰ ਮਹਾਜਨ, ਸੁਧੀਰ ਸਹਿਗਲ, ਅਮਰਜੀਤ ਸਿੰਘ ਸਾਹਨੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੀ.ਡਬਲਿਊ.ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ <br/> ਅਗਲੀ ਖ਼ਬਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੂਬਾ ਸਰਕਾਰ 'ਤੇ ਖੜੇ੍ਹ ਕੀਤੇ ਤਿੱਖੇ ਸਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।