29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਾਬਕਾ ਡਿਪਟੀ ਚੀਫ਼ ਇੰਜੀਨੀਅਰ ਮੋਹਨ ਲਾਲ ਸਮਿਆਲ ਭਾਜਪਾ 'ਚ ਸ਼ਾਮਿਲ <br/>

ਅਜੀਤ ਡੈਸਕ 19-04-2026
ਤਾਰਾਗੜ੍ਹ, 18 ਅਪ੍ਰੈਲ (ਸੋਹਨ ਲਾਲ)-ਭਾਰਤੀ ਜਨਤਾ ਪਾਰਟੀ ਵਲੋਂ ਵਿਸ਼ੇਸ਼ ਪ੍ਰੋਗਰਾਮ ਤਾਰਾਗੜ੍ਹ ਦੇ ਨਿੱਜੀ ਪੈਲਸ ਵਿਖੇ ਨਵੇਂ ਪਾਰਟੀ ਮੈਂਬਰ ਮੋਹਨ ਲਾਲ ਸਮਿਆਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਵਿਚ ਵਿਸ਼ੇਸ਼ ਤੌਰ 'ਤੇ ਪ੍ਰਦੇਸ਼ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਸਮੇਤ ਕਈ ਨੇਤਾ, ਸਾਬਕਾ ਵਿਧਾਇਕਾ ਸੀਮਾ ਕੁਮਾਰੀ, ਮੰਡਲ ਪ੍ਰਧਾਨ ਸੁਰੇਸ਼ ਸਲਾਥੀਆ, ਜ਼ਿਲ੍ਹਾ ਐਸ.ਸੀ. ਵਿੰਗ ਭਾਜਪਾ ਪ੍ਰਧਾਨ ਰਾਜੇਸ਼ ਵੈਰਮਪੁਰ, ਜ਼ਿਲ੍ਹਾ ਉਪ ਪ੍ਰਧਾਨ ਰਾਜ ਕੁਮਾਰ ਬਿੱਟੂ, ਭਾਜਪਾ ਨੇਤਾ ਰਾਕੇਸ਼ ਮਾਜਰਾ ਹਾਜ਼ਰ ਰਹੇ | ਇਸ ਮੌਕੇ ਸਾਬਕਾ ਡਿਪਟੀ ਚੀਫ਼ ਇੰਜੀਨੀਅਰ ਮੋਹਨ ਲਾਲ ਸਮਿਆਲ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਤੇ ਉਨ੍ਹਾਂ ਨੂੰ ਸਿਰੋਪਾ ਪਹਿਨਾ ਕੇ ਅਸ਼ਵਨੀ ਸ਼ਰਮਾ ਵਲੋਂ ਪਾਰਟੀ 'ਚ ਸ਼ਾਮਿਲ ਕੀਤਾ ਗਿਆ | ਇਸ ਮੌਕੇ ਕਈ ਮਹਿਲਾਵਾਂ ਤੇ ਨੌਜਵਾਨ ਵੀ ਭਾਜਪਾ 'ਚ ਸ਼ਾਮਿਲ ਹੋਏ | ਇਸ ਮੌਕੇ ਐਡਵੋਕੇਟ ਅਰਪਿਤ ਸਮਿਆਲ, ਮਿਥਿਲ ਸਮਿਆਲ, ਬੋਧਰਾਜ ਸਮਿਆਲ, ਸੁਸ਼ੀਲ ਠਾਪਾ, ਵਿਕਰਮ ਠਾਪਾ, ਹਨੀ ਸਮਿਆਲ, ਸੰਜੀਵ ਕੁਮਾਰ, ਸੰਤੋਸ਼ ਕੁਮਾਰੀ, ਯਸ਼ਪਾਲ, ਅਸ਼ਮਿਤ ਸਮਿਆਲ, ਰਾਜ ਕੁਮਾਰੀ, ਸ਼ਾਬਾਦ ਦਿਆਲ, ਸ਼ਮੀ ਠਾਪਾ, ਅਮਿਤ ਰਹੀਮਪੁਰ, ਕਵਰ ਸੈਨੀ, ਅਸ਼ੋਕ ਕੁਮਾਰ, ਵਿਸ਼ਵਦੀਪ ਠਾਕੁਰ, ਆਸ਼ੀਸ਼ ਸ਼ਰਮਾ, ਵਿਜੈ ਕੁਮਾਰ ਅਤੇ ਸਮੂਹ ਭਾਜਪਾ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ 4 ਗ੍ਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।