16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਵਕੀਲਾਂ ਦੀ ਭੁੱਖ ਹੜਤਾਲ ਚੌਥੇ ਦਿਨ ਵੀ ਜਾਰੀ

ਅਜੀਤ ਡੈਸਕ 30-04-2026
ਬਟਾਲਾ, 29 ਅਪ੍ਰੈਲ (ਹਰਦੇਵ ਸਿੰਘ ਸੰਧੂ)- ਪਿਛਲੇ ਲੰਮੇ ਸਮੇਂ ਤੋਂ ਬਟਾਲਾ ਰੈਵਨਿਊ ਜ਼ਿਲ੍ਹਾ ਬਣਾਉਣਾ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਬਟਾਲਾ ਦੇ ਵਕੀਲਾਂ ਵਲੋਂ ਸੂਬੇ ਦੀਆਂ ਪਹਿਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਵਲੋਂ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ਕਰਕੇ ਬਟਾਲਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਵਿਚ ਪਿਛਲੇ ਦਿਨਾਂ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ, ਜਿਸ ਵਿਚ ਰੋਜ਼ਾਨਾ 10-10 ਵਕੀਲਾਂ ਵਲੋਂ ਭੁੱਖ ਹੜਤਾਲ 'ਤੇ ਬੈਠਿਆ ਜਾ ਰਿਹਾ ਹੈ | ਇਸ ਬਾਰੇ ਬਾਰ ਪ੍ਰਧਾਨ ਰੰਧਾਵਾ ਨੇ ਦੱਸਿਆ ਕਿ ਵਕੀਲਾਂ ਵਲੋਂ ਕੀਤੀ ਰਹੀ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਹੈ ਤੇ ਮੰਗ ਮੰਨੇ ਜਾਣ ਤੱਕ ਲਗਾਤਾਰ ਜਾਰੀ ਰਹੇਗੀ | ਇਸ ਮੌਕੇ ਬਿਕਰਮਜੀਤ ਸਿੰਘ ਕਰਵਾਲੀਆ, ਰਵਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ, ਪਾਰਸ ਭਗਤ ਜਨਰਲ ਸਕੱਤਰ, ਸ਼ਰਨਜੀਤ ਸਿੰਘ ਬੇਦੀ, ਰੋਹਿਤ ਰਾਣਾ, ਬਲਦੇਵ ਸਿੰਘ, ਸਤਿੰਦਰਪਾਲ ਸਿੰਘ ਕਾਹਲੋਂ, ਪ੍ਰਵੇਜ਼ ਇੰਦਰ ਸਿੰਘ ਪਰਮਾਰ, ਪੰਕਜ ਵੈਦ, ਦੀਪਕ ਮੋਹਨਾ, ਵਿਨੋਦ ਬਾਸਾ, ਨਵਦੀਪ ਸਿੰਘ ਕਾਹਲੋਂ, ਐੱਚ.ਐੱਸ. ਮਾਂਗਟ, ਜਸਵਿੰਦਰ ਸਿੰਘ ਢਿੱਲੋਂ, ਨਵਜੋਤ ਕੌਰ, ਬਲਵਿੰਦਰਜੀਤ ਕੌਰ, ਸਰਬਜੀਤ ਕੌਰ, ਬਿੰਦੂ, ਸਤਵਿੰਦਰ ਸਿੰਘ, ਰਜੇਸ਼ ਮਹੰਤ, ਸੁਖਜਿੰਦਰ ਸਿੰਘ ਰੰਧਾਵਾ, ਯੁਵਰਾਜ ਸਿੰਘ ਬੇਦੀ, ਓਮ ਪ੍ਰਕਾਸ਼, ਰਜੇਸ਼ ਜੋਸ਼ੀ, ਪਰਮੀਤ ਸਿੰਘ ਬੇਦੀ, ਤਰਸੇਮ ਸਿੰਘ ਲਾਲੀ, ਭਰਤ ਅਗਰਵਾਲ, ਅਰਵਿੰਦਰ ਗੁਪਤਾ, ਪੰਕਜ ਮਲਹੋਤਰਾ, ਸੁਦੇਸ਼ ਗੁਪਤਾ, ਭੁਪਿੰਦਰ ਸਿੰਘ ਮੱਲੀ, ਸਤਨਾਮ ਸਿੰਘ ਚੀਮਾ, ਦਲਵਿੰਦਰਜੀਤ ਸਿੰਘ ਖਹਿਰਾ, ਨਵੀਨ ਗੁਪਤਾ, ਐੱਸ.ਐੱਸ ਚਾਹਲ, ਅਮਨਦੀਪ ਸਿੰਘ ਉਦੋਕੇ, ਮੈਨਸੀ, ਸੁਨੇਹਾ ਸ਼ਰਮਾ, ਕੈਥਲੀਨ ਖੋਖਰ, ਵਿਕਾਸ ਅਗਨੀਹੋਤਰੀ, ਜਤਿੰਦਰ ਮਾਣਾ, ਅਵਤਾਰ ਸਿੰਘ ਅਬਰੋਲ, ਵਰੁਣ ਅਗਰਵਾਲ, ਪਾਰੁਨ ਭਾਗੋਵਾਲੀਆ, ਹਰੀਸ਼ ਮਹੰਤ, ਆਸ਼ੂਤੋਸ਼ ਮਹੰਤ, ਰਜੇਸ਼ ਸ਼ੇਰਗਿੱਲ, ਰਘਬੀਰ ਸਿੰਘ ਬਾਜਵਾ, ਦੀਪਕ ਸ਼ਰਮਾ, ਰਜੇਸ਼ ਸਾਰੰਗਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਲੋਕ ਅਦਾਲਤ ਅੱਜ ਅਗਲੀ ਖ਼ਬਰ ਚਿੱਤਰਕਾਰੀ ਮੁਕਾਬਲੇ 'ਚ ਵੁੱਡ ਸਟਾਕ ਸਕੂਲ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।