ਬਟਾਲਾ, 29 ਅਪ੍ਰੈਲ (ਹਰਦੇਵ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਜਥੇਬੰਦੀ ਵਲੋਂ ਐਕਸੀਅਨ ਦਫ਼ਤਰ ਬਟਾਲਾ ਵਿਖੇ ਧਰਨਾ ਦਿੱਤਾ ਗਿਆ | ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦਾਦੂਜੋਧ, ਜ਼ਿਲ੍ਹਾ ਸਕੱਤਰ ਕੁਲਵਿੰਦਰਜੀਤ ਸਿੰਘ ਅਠਵਾਲ ਨੇ ਕਿਹਾ ਕਿ ਅੱਤ ਦੀ ਗਰਮੀ ਵਿਚ ਜਦੋਂ ਲੂ ਚਲ ਰਹੀ ਹੈ ਤੇ ਲੋਕਾਂ ਦਾ ਜਿਊਣਾ ਦੁਭਰ ਹੋ ਰਿਹਾ ਹੈ ਤਾਂ ਪੰਜਾਬ ਅੰਦਰ ਬਿਜਲੀ ਦੇ ਲੰਬੇ ਕੱਟ ਬੱਚਿਆਂ, ਬਜ਼ੁਰਗਾਂ ਤੇ ਮਰੀਜ਼ਾਂ ਨੂੰ ਬਿਮਾਰੀਆਂ ਦੇ ਮੂੰਹ 'ਚ ਧੱਕ ਰਹੇ ਹਨ | ਉਨ੍ਹਾਂ ਕਿਹਾ ਕਿ ਬਿਜਲੀ ਦੇ ਦਾਅਵੇ ਕਰਨ ਵਾਲੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ | ਜ਼ਿਲ੍ਹਾ ਖਜ਼ਾਨਚੀ ਸਿਕੰਦਰ ਸਿੰਘ ਚੀਮਾ ਖੁੱਡੀ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਮਾਸਟਰ ਜਗੀਰ ਸਿੰਘ ਅਤੇਪੁਰ ਨੇ ਮੰਗ ਕੀਤੀ ਕਿ ਖੇਤੀ ਲਈ 8 ਘੰਟੇ ਤੇ ਘਰਾਂ ਲਈ 24 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ | ਇਸ ਮੌਕੇ ਅਸ਼ੋਕ ਭਾਰਤੀ ਪ੍ਰੈੱਸ ਸਕੱਤਰ, ਪਲਵਿੰਦਰ ਸਿੰਘ ਪੰਨਵਾਂ, ਕੈਪਟਨ ਅਜੀਤ ਸਿੰਘ ਸੈਰੋਵਾਲ, ਬਲਾਕ ਪ੍ਰਧਾਨ ਨਿਰਮਲ ਸਿੰਘ ਅਠਵਾਲ, ਜਸਬੀਰ ਕੌਰ ਸੈਰੋਵਾਲ, ਕੁਲਵਿੰਦਰ ਸਿੰਘ ਬਸਰਾਵਾਂ, ਗੁਰਦੀਪ ਸਿੰਘ ਰੰਧਾਵਾ, ਮਹਿੰਦਰ ਸਿੰਘ ਖਹਿਰਾ, ਅਮਰਜੀਤ ਸਿੰਘ ਅਤੇਪੁਰ, ਕਮਲਜੀਤ ਸਿੰਘ ਦਾਦੂਜੋਧ, ਮਾ. ਗੁਰਚਰਨ ਸਿੰਘ, ਦਰਸ਼ਨ ਸਿੰਘ ਡੱਲਾ, ਜੋਗਿੰਦਰ ਸਿੰਘ ਮਠੋਲਾ, ਪਰਮਜੀਤ ਸਿੰਘ ਅਲੀਵਾਲ ਬਲਾਕ ਪ੍ਰਧਾਨ, ਹਰਪਿੰਦਰ ਸਿੰਘ, ਮੰਗੂ ਪੱਤੀ ਪਕੀਵਾਂ, ਰਣਜੀਤ ਸਿੰਘ ਖਜਾਨੇਕੋਟ, ਦਿਲਬਾਗ ਸਿੰਘ ਕੋਟਲਾ ਬਾਮਾ, ਗੁਰਚਰਨ ਸਿੰਘ ਘਣੀਏ-ਕੇ-ਬਾਂਗਰ, ਸੁਖਦੇਵ ਸਿੰਘ ਪੰਨਵਾਂ, ਲਖਵਿੰਦਰ ਸਿੰਘ ਜੋੜੀਆਂ ਕਲਾਂ, ਰਾਜਵਿੰਦਰ ਕੌਰ, ਬਲਜੀਤ ਕੌਰ, ਸਤਨਾਮ ਕੌਰ, ਰਣਜੀਤ ਕੌਰ ਸੈਰੋਵਾਲ ਆਦਿ ਹਾਜ਼ਰ ਸਨ |