15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਬਟਾਲਾ 'ਚ ਚਲਦੀ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਚਾਲਕ <br/>

ਅਜੀਤ ਡੈਸਕ 30-04-2026
ਬਟਾਲਾ, 29 ਅਪ੍ਰੈਲ (ਹਰਦੇਵ ਸਿੰਘ ਸੰਧੂ)- ਬਟਾਲਾ ਅੰਮਿ੍ਤਸਰ ਬਾਈਪਾਸ 'ਤੇ ਵੀ.ਐਮ.ਐਸ. ਕਾਲਜ ਦੇ ਸਾਹਮਣੇ ਇਕ ਚਲਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ | ਇਸ ਬਾਰੇ ਕਾਰ ਚਾਲਕ ਬਿਕਰਮਜੀਤ ਸਿੰਘ ਵਾਸੀ ਢਡਿਆਲਾ ਨੱਤ ਨੇ ਦੱਸਿਆ ਕਿ ਬਟਾਲਾ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਜਦ ਮੈਂ ਅੰਮਿ੍ਤਸਰ ਬਾਈਪਾਸ ਪਹੁੰਚਿਆ ਤਾਂ ਗੱਡੀ ਦੇ ਇੰਜਨ 'ਚੋਂ ਇਕ ਧਮਾਕੇ ਦੀ ਆਵਾਜ਼ ਆਈ ਜੋ ਕਿ ਗੱਡੀ ਦੀ ਬੈਟਰੀ ਫਟ ਗਈ ਸੀ ਤੇ ਗੱਡੀ 'ਚੋਂ ਧੂੰਆਂ ਨਿਕਲਣ ਲੱਗ ਪਿਆ ਅਤੇ ਮੈਂ ਗੱਡੀ ਨੂੰ ਸਾਇਡ 'ਤੇ ਕਰਕੇ ਬੋਨਟ ਖੋਲਿ੍ਹਆ ਤਾਂ ਅੱਗ ਲੱਗ ਗਈ ਤੇ ਮੈਂ ਦੌੜ ਕੇ ਪਾਸੇ ਹੋ ਗਿਆ | ਬਿਕਰਮਜੀਤ ਨੇ ਦੱਸਿਆ ਕਿ ਇਹ ਗੱਡੀ 2-4 ਦਿਨ ਪਹਿਲਾਂ ਹੀ ਖਰੀਦੀ ਸੀ ਪਰ ਅੱਜ ਅੱਗ ਲੱਗਣ ਨਾਲ ਬਿਲਕੁਲ ਸੜ ਕੇ ਸੁਆਹ ਹੋ ਗਈ | ਆਸ-ਪਾਸ ਦੇ ਲੋਕਾਂ ਨੇ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ ਤੇ ਥੌੜੇ ਸਮੇਂ ਵਿਚ ਹੀ ਫਾਇਰ ਬਿਗ੍ਰੇਡ ਦੀ ਟੀਮ ਪਹੁੰਚ ਗਈ ਪਰ ਉਦੋਂ ਤੱਕ ਗੱਡੀ ਸੜ ਕੇ ਸੁਆਹ ਹੋ ਗਈ |

ਪਿਛਲੀ ਖ਼ਬਰ ਸੁਖਜਿੰਦਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਡਾਂਸ ਦਿਵਸ ਮਨਾਇਆ ਅਗਲੀ ਖ਼ਬਰ ਰਜਿੰਦਰ ਬਿੱਟਾ ਧਾਰੀਵਾਲ ਨਗਰ ਪੰਚਾਇਤ ਚੋਣਾਂ ਦੇ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।