09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਮੁੱਖ ਦਾਣਾ ਮੰਡੀ ਕਲਾਨੌਰ 'ਚੋਂ ਆੜ੍ਹਤੀਆਂ ਦੀਆਂ ਕਣਕ ਦੀਆਂ 75 ਬੋਰੀਆਂ ਚੋਰੀ

ਅਜੀਤ ਡੈਸਕ 01-05-2026
ਕਲਾਨੌਰ, 30 ਅਪ੍ਰੈਲ (ਪੁਰੇਵਾਲ)- ਬੀਤੀ ਰਾਤ ਸਥਾਨਕ ਕਸਬੇ ਦੀ ਮੁੱਖ ਦਾਣਾ ਮੰਡੀ 'ਚੋਂ ਇਕ ਆੜ੍ਹਤੀਏ ਦੇ ਫੜ੍ਹ 'ਚ ਲੱਗੀ ਕਣਕ ਦੀਆਂ ਬੋਰੀਆਂ ਦੀ ਧਾਂਘ 'ਚੋਂ 75 ਦੇ ਕਰੀਬ ਕਣਕ ਦੀਆਂ ਬੋਰੀਆਂ ਚੋਰੀ ਹੋ ਗਈਆਂ | ਆੜ੍ਹਤੀਆਂ ਵਲੋਂ ਸਵੇਰੇ ਪਤਾ ਲੱਗਣ 'ਤੇ ਕਲਾਨੌਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਮੌਕਾ ਵੇਖਿਆ ਹੈ | ਐਮ.ਐਲ. ਟੇ੍ਰਡਿੰਗ ਕੰਪਨੀ ਦੇ ਨੁਮਾਇੰਦੇ ਸਰਪੰਚ ਜਤਿੰਦਰ ਕੁਮਾਰ ਗੋਰਾ ਸਲਹੋਤਰਾ ਤੇ ਵਰਿੰਦਰ ਕੁਮਾਰ ਸਲਹੋਤਰਾ ਨੇ ਦੱਸਿਆ ਕਿ ਉਹ ਬੀਤੀ ਦੇਰ ਰਾਤ ਤੱਕ ਆਪਣੇ ਫੜ੍ਹ 'ਤੇ ਕਣਕ ਦੀ ਭਰਾਈ ਕਰਾਉਣ ਤੋਂ ਬਾਅਦ ਘਰ ਗਏ ਸਨ | ਕੰਮ ਬੰਦ ਕਰਨ ਤੋਂ ਬਾਅਦ ਲੇਬਰਾਂ ਵੀ ਆਰਾਮ ਕਰਨ ਚਲੀਆਂ ਗਈਆਂ ਤੇ ਇਸ ਦੌਰਾਨ ਵਾਹਨ 'ਤੇ ਆਏ ਚੋਰਾਂ ਵਲੋਂ ਉਨ੍ਹਾਂ ਦੀ ਆੜ੍ਹਤ 'ਤੇ ਧਾਂਘ 'ਚ ਲਗਾਈਆਂ ਗਈਆਂ ਕਣਕ ਦੀਆਂ ਕਰੀਬ 75 ਬੋਰੀਆਂ ਚੋਰੀ ਪਾਈਆਂ ਗਈਆਂ | ਸਲਹੋਤਰਾ ਭਰਾਵਾਂ ਨੇ ਦੱਸਿਆ ਕਿ 50 ਕਿਲੋ ਪ੍ਰਤੀ ਬੋਰੀ 'ਚ ਸਰਕਾਰੀ ਖਰੀਦ ਏਜੰਸੀ ਪਨਗਰੇਨ ਦੀ ਕਣਕ ਦੀ ਭਰਾਈ ਕੀਤੀ ਤੇ ਚੁਕਾਈ ਨਾ ਹੋਣ ਕਾਰਨ ਉਨ੍ਹਾਂ ਵਲੋਂ ਇਕ ਪਾਸੇ ਕਣਕ ਦੀ ਧਾਂਘ ਲਗਾਈ ਗਈ ਸੀ, ਜਿਸ 'ਚੋਂ ਚੋਰਾਂ ਵਲੋਂ ਬੀਤੀ ਰਾਤ ਕਣਕ ਚੋਰੀ ਕਰ ਲਈ ਗਈ | ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਗੋਰਾ ਨੇ ਦੱਸਿਆ ਕਿ ਇਸ ਤੋਂ ਪਹਿਲਾ ਵੀ ਮੰਡੀ ਦੀਆਂ ਆੜ੍ਹਤਾਂ 'ਚੋਂ ਚੋਰਾਂ ਵਲੋਂ ਕਣਕ ਚੋਰੀ ਕੀਤੀ ਗਈ, ਜਦਕਿ ਅਜੇ ਤੱਕ ਚੋਰਾਂ ਦਾ ਕੋਈ ਥਹੁ-ਪਤਾ ਨਹੀਂ ਲੱਗਾ | ਉਨ੍ਹਾਂ ਐੱਸ.ਐੱਸ.ਪੀ. ਗੁਰਦਾਸਪੁਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦਾ ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ | ਚੋਰਾਂ ਦੀ ਤੁਰੰਤ ਭਾਲ ਕਰ
ਪਿਛਲੀ ਖ਼ਬਰ ਪਿੰਡ ਸੱਲੋਪੁਰ 'ਚ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ 'ਚ ਅਕਾਲੀ ਵਰਕਰਾਂ ਵਲੋਂ ਬਿਜਲੀ ਘਰ ਅੱਗੇ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।