09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪੀ.ਐਚ.ਸੀ. ਦੋਰਾਂਗਲਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ

ਅਜੀਤ ਡੈਸਕ 01-05-2026
ਗੁਰਦਾਸਪੁਰ, 30 ਅਪੈ੍ਰਲ (ਚੱਕਰਾਜਾ)- ਪੀ.ਐਚ.ਸੀ. ਦੋਰਾਂਗਲਾ ਵਿਖੇ ਐਸ.ਐਮ.ਓ. ਡਾ: ਨਵਦੀਪ ਕੌਰ ਦੀ ਰਹਿਨੁਮਾਈ ਹੇਠ ਵਿਸ਼ਵ ਡੇਂਗੂ-ਮਲੇਰੀਆ ਦਿਵਸ ਮਨਾਇਆ ਗਿਆ | ਇਸ ਮੌਕੇ ਮੈਡੀਕਲ ਅਫ਼ਸਰ ਡਾ: ਮਨਪ੍ਰੀਤ ਕੌਰ, ਡਾ: ਨਵਜਿੰਦਰ ਸਿੰਘ, ਡਾ: ਕਿਰਤ ਵੜੈਚ, ਡਾ: ਅਮਨਦੀਪ ਕੌਰ ਵਲੋਂ ਲੋਕਾਂ ਨੰੂ ਡੇਂਗੂ, ਮਲੇਰੀਆ ਦੇ ਲੱਛਣ ਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਲੇਰੀਆ ਮੱਛਰ ਸਾਫ਼ ਪਾਣੀ 'ਚ ਪੈਦਾ ਹੁੰਦਾ ਹੈ, ਇਸ ਲਈ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤੇ ਹਰ ਸ਼ੁੱਕਰਵਾਰ ਡਰਾਈ ਡੇਅ ਵਜੋਂ ਮਨਾ ਕੇ ਆਪਣੇ ਘਰਾਂ ਦੀਆਂ ਫ਼ਰਿਜਾਂ, ਕੂਲਰ, ਕਬਾੜ ਦੇ ਸਾਮਾਨ ਨੰੂ ਸਾਫ਼ ਸਫ਼ਾਈ ਕੀਤੀ ਜਾਵੇ | ਉਨ੍ਹਾਂ ਨੇ ਲੋਕਾਂ ਨੰੂ ਪੂਰੀਆਂ ਬਾਂਹ ਵਾਲੇ ਕੱਪੜੇ ਪਹਿਨਣ ਤੇ ਮਲੇਰੀਆ ਮੱਛਰ ਦੇ ਬਚਾਅ ਲਈ ਗੁੱਡ ਨਾਈਟ ਓਡੋਮਾਸ ਦੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ | ਇਸ ਮੌਕੇ ਹੈੱਲਥ ਇੰਸਪੈਕਟਰ ਜੈਪਾਲ ਸਿੰਘ, ਗੁਰਦੀਪ ਸਿੰਘ, ਬਲਜਿੰਦਰ ਸਿੰਘ, ਅਸ਼ੋਕ ਕੁਮਾਰ, ਸ਼ਰਨਜੀਤ ਸਿੰਘ, ਜਗਦੀਸ਼ ਰਾਜ, ਕਲਰਕ ਹਰਜਿੰਦਰ ਸਿੰਘ ਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੱਛੜੀਆਂ ਸ਼੍ਰੇਣੀਆਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇ-ਚੇਅਰਮੈਨ ਮਲਕੀਤ ਸਿੰਘ ਥਿੰਦ ਅਗਲੀ ਖ਼ਬਰ ਚੇਅਰਮੈਨ ਜੋਬਨ ਰੰਧਾਵਾ ਵਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪ੍ਰਤਾਪਗੜ੍ਹ ਵਿਖੇ ਨਵੇਂ ਬਣੇ ਕਮਰੇ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।