ਬਟਾਲਾ, 30 ਅਪ੍ਰੈਲ (ਸਤਿੰਦਰ ਸਿੰਘ)- ਫੈਜਪੁਰਾ ਰੋਡ ਲਿਬਰੇਸ਼ਨ ਦਫਤਰ ਵਿਖੇ ਸੀ.ਪੀ.ਆਈ. ਐਮ.ਐਲ. ਦਾ 57ਵੇਂ ਅਤੇ ਦੁਨੀਆ ਦੀ ਮਜ਼ਦੂਰ ਜਮਾਤ ਦੇ ਇਨਕਲਾਬ ਦੇ ਮੋਢੀ ਤੇ ਸਿਧਾਂਤਕਾਰ ਕਾਮਰੇਡ ਲੈਨਿਨ ਦੇ 156ਵਾਂ ਜਨਮ ਦਿਵਸ ਮੌਕੇ ਸਮਾਗਮ ਕੀਤਾ ਗਿਆ | ਇਸ ਸਮੇਂ ਲਿਬਰੇਸ਼ਨ ਆਗੂ ਬਲਬੀਰ ਸਿੰਘ ਮੂਧਲ, ਸਮਸ਼ੇਰ ਸਿੰਘ ਹੇਰ, ਮੰਗਲ ਸਿੰਘ ਧਰਮਕੋਟ, ਕਿਸਾਨ ਆਗੂ ਹਰਵਿੰਦਰ ਸਿੰਘ ਮੱਲ੍ਹੀ ਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਕਾਮਰੇਡ ਲੈਨਿਨ ਦੁਨੀਆਂ ਦਾ ਉਹ ਮਹਾਨ ਵਿਅਕਤੀ ਸੀ, ਜਿਸ ਨੇ ਦੁਨੀਆਂ ਦੇ ਪੂੰਜੀਵਾਦੀ ਸਮਾਜ ਵਿਰੁੱਧ ਪਹਿਲੀ ਵਾਰ 7 ਨਵੰਬਰ 1917 ਨੂੰ ਰੂਸ ਦੇਸ਼ ਵਿਚ ਮਜ਼ਦੂਰ ਜਮਾਤ ਦੀ ਸਤਾ ਸਥਾਪਿਤ ਕੀਤੀ ਸੀ, ਜਿਸ ਨੂੰ ਦੁਨੀਆਂ ਵਿਚ ਮਹਾਨ ਰੂਸੀ ਇਨਕਲਾਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਅੱਜ ਦੇ ਸਮਾਗਮ ਵਿਚ ਪ੍ਰੇਮ ਮਸੀਹ ਸੋਨਾ, ਰਮਨਦੀਪ ਪਿੰਡੀ, ਜੋਗਿੰਦਰ ਪਾਲ ਲੇਹਲ, ਨਿਰਮਲ ਸਿੰਘ ਛਜਲਵੰਡੀ, ਸੁਰਜੀਤ ਸਿੰਘਾਪੁਰ, ਰਾਜੂ ਬਟਾਲਾ, ਜੀਤ ਲਾਲ ਬਟਾਲਾ, ਬੰਟੀ ਰੋੜਾਂਵਾਲੀ, ਕੁਲਵੰਤ ਰਾਮਦੀਵਾਲੀ, ਸੁਰਜੀਤ ਸ਼ੰਕਰਪੁਰਾ, ਬਸੀਰ ਗਿੱਲ ਅਤੇ ਬਚਨ ਸਿੰਘ ਬੋਪਾਰਾਏ ਹਾਜ਼ਰ ਸਨ |