ਬਟਾਲਾ, 30 ਅਪ੍ਰੈਲ (ਸਤਿੰਦਰ ਸਿੰਘ)- ਲਕਸ਼ਮੀ ਦੇਵੀ ਸਾਹਨੀ ਸਕੂਲ ਵਿਚ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਵਲੋਂ ਧਰਤੀ ਦੀ ਸਾਂਭ-ਸੰਭਾਲ ਲਈ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਸਹੁੰ ਵੀ ਚੁੱਕੀ ਗਈ | 7ਵੀਂ ਤੋਂ 9ਵੀਂ ਕਲਾਸ ਦੇ ਬੱਚਿਆਂ ਵਲੋਂ ਧਰਤੀ ਦਿਵਸ ਮੌਕੇ ਭਾਸ਼ਣ ਪ੍ਰਤੀਯੋਗਤਾ ਵਿਚ ਭਾਗ ਲਿਆ ਗਿਆ, ਜਿਸ ਵਿਚ 9ਵੀਂ ਜਮਾਤ ਦੀ ਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਪਾਰਸ ਬੜਗਈਆ ਨੇ ਦੂਜਾ ਤੇ 7ਵੀਂ ਜਮਾਤ ਦੀ ਮਨਸੀਰਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਅੰਬਿਕਾ ਖੰਨਾ ਨੇ ਵੀ ਬੱਚਿਆਂ ਨੂੰ ਧਰਤੀ ਦੀ ਸਾਂਭ-ਸੰਭਾਲ ਅਤੇ ਜ਼ਿਆਦਾ ਬੂਟੇ ਲਗਾਉਣ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸਕੂਲ ਦਾ ਸਟਾਫ਼ ਹਾਜ਼ਰ ਸੀ |