09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪੇਂਟਿੰਗ ਮੁਕਾਬਲੇ 'ਚ ਜੀ.ਐੱਸ. ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦਾ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 01-05-2026
ਕੋਟਲੀ ਸੂਰਤ ਮੱਲ੍ਹੀ, 30 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)- ਵਿਦਿਆਰਥੀਆਂ ਵਿਚ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਣਾ ਲਈ ਸਹੋਦਿਆ ਸਕੂਲਜ਼ ਕੰਪਲੈਕਸ ਬਟਾਲਾ ਵਲੋਂ 'ਜਲ ਪਖਵਾਰਾ' ਤਹਿਤ ਪਾਣੀ ਦੀ ਸੰਭਾਲ ਵਿਸ਼ੇ 'ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | ਪਿ੍ੰਸੀਪਲ ਸੋਨੀਆ ਮਹਾਜਨ ਨੇ ਦੱਸਿਆ ਕਿ ਇਹ ਮੁਕਾਬਲਾ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਚ ਕੀਤਾ ਗਿਆ | ਇਸ ਮੁਕਾਬਲੇ ਵਿਚ 7ਵੀਂ ਤੋਂ ਲੈ ਕੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਪਾਣੀ ਦੀ ਬੱਚਤ ਬਾਰੇ ਸੁੰਦਰ ਚਿੱਤਰਕਲਾਵਾਂ ਪੇਸ਼ ਕੀਤੀਆਂ | ਇਸ ਮੁਕਾਬਲੇ ਵਿਚ ਜੀ. ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ ਦੀ 8ਵੀਂ ਕਲਾਸ ਦੀ ਵਿਦਿਆਰਥਣ ਸਾਂਚੀ ਸੰਘੇੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਸਕੂਲ ਪਹੁੰਚਣ 'ਤੇ ਵਿਦਿਆਰਥਣ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪਿ੍ੰਸੀਪਲ ਸੋਨੀਆ ਮਹਾਜਨ ਤੇ ਡਾਇਰੈਕਟਰ ਅਜੋਧ ਸਿੰਘ ਨੇ ਵੀ ਵਿਦਿਆਰਥਣ ਸਾਂਚੀ ਨੂੰ ਵਧਾਈ ਦਿੱਤੀ | ਐੱਮ.ਡੀ. ਹਰਦਿਆਲ ਸਿੰਘ ਤੇ ਚੇਅਰਪਰਸਨ ਬਲਜਿੰਦਰ ਕੌਰ ਨੇ ਹੋਰ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਡੀ.ਏ.ਵੀ. ਸਕੂਲ 'ਚ ਚੁਣੇ ਗਏ ਇੰਚਾਰਜਾਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਅਗਲੀ ਖ਼ਬਰ ਲਕਸ਼ਮੀ ਦੇਵੀ ਸਾਹਨੀ ਸਕੂਲ 'ਚ ਧਰਤੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।