ਦੀਨਾਨਗਰ, 30 ਅਪ੍ਰੈਲ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਐਸ.ਐਸ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੇ ਇੰਚਾਰਜਾਂ ਤੇ ਵੱਖ-ਵੱਖ ਜਮਾਤਾਂ ਦੇ ਚੁਣੇ ਇੰਚਾਰਜਾਂ ਦਾ ਸਹੁੰ ਚੁੱਕ ਸਮਾਗਮ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਤੇ ਸਕੱਤਰ ਮਧੁਰ ਭਾਸ਼ਿਣੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਰਿਟਾ: ਪਿ੍ੰਸੀਪਲ ਸੁਮਨ ਖ਼ਜ਼ੂਰੀਆ ਹਾਜ਼ਰ ਹੋਏ | ਸਮਾਗਮ ਦੌਰਾਨ ਅਭਿਸ਼ੇਕ ਨੂੰ ਹੈੱਡ ਬੁਆਏ, ਵਸੁੰਧਰਾ ਨੂੰ ਹੈੱਡ ਗਰਲ, ਸਕਸ਼ਮ ਨੂੰ ਵਾਈਸ ਹੈੱਡ ਬੁਆਏ ਅਤੇ ਕਰਿਤਕਾ ਨੂੰ ਵਾਈਸ ਹੈੱਡ ਗਰਲ ਚੁਣਿਆ ਗਿਆ | ਜਦੋਂ ਕਿ ਜਮਾਤਾਂ ਦੇ ਚੁਣੇ ਦੋ ਦੋ ਇੰਚਾਰਜਾਂ 'ਚ ਤੀਸਰੀ ਜਮਾਤ ਲਈ ਜਸ਼ਨਦੀਪ ਤੇ ਅਮਾਇਰਾ, ਚੌਥੀ ਜਮਾਤ ਲਈ ਰਘੁਵਿੰਦਰ ਤੇ ਚੇਤਨਾ, ਪੰਜਵੀਂ ਏ ਲਈ ਅਕਸ਼ੇ ਅਤੇ ਵੰਸ਼ਿਕਾ, ਪੰਜਵੀਂ ਬੀ ਲਈ ਮਨਜੀਤ ਬੈਂਸ ਤੇ ਭੂਮਿਕਾ, ਛੇਵੀਂ ਏ ਲਈ ਅਰਥਵ ਤੇ ਬੇਲਾ, ਛੇਵੀਂ ਬੀ ਲਈ ਲਕਸ਼ੇ ਕੁਮਾਰ ਤੇ ਯਾਸ਼ਿਕਾ, ਸੱਤਵੀਂ ਲਈ ਤਨਿਸ਼ ਸ਼ਰਮਾ ਤੇ ਮਾਨਵੀ, ਅੱਠਵੀਂ ਲਈ ਰੁਦਰ ਤੇ ਸ਼ਿਲਪਾ, ਨੌਵੀਂ ਏ ਲਈ ਸਾਤਵਿਕ ਤੇ ਕਾਵਿਆ, ਨੌਵੀਂ ਬੀ ਲਈ ਤਰੁਣਪ੍ਰੀਤ ਤੇ ਮੁਸਕਾਨ, ਦਸਵੀਂ ਏ ਲਈ ਸ਼ਾਹਿਦ ਤੇ ਹਿਨਾ, ਦਸਵੀਂ ਬੀ ਲਈ ਜਸ਼ਨਦੀਪ ਤੇ ਤਮੰਨਾ, ਦਸਵੀਂ ਸੀ ਲਈ ਸੁਧਾਸ਼ੂ ਤੇ ਸ਼ਰੂਤੀ, ਗਿਆਰ੍ਹਵੀਂ ਲਈ ਚੰਦਨ ਤੇ ਸਮਰਿਤੀ, ਬਾਰ੍ਹਵੀਂ ਏ ਲਈ ਦਕਸ਼ ਤੇ ਰਾਧਾ ਅਤੇ ਬਾਰ੍ਹਵੀਂ ਬੀ ਲਈ ਸੂਜਲ ਤੇ ਵੰਸ਼ਿਕਾ ਨੂੰ ਇੰਚਾਰਜ ਚੁਣਿਆ ਗਿਆ, ਜਿਨ੍ਹਾਂ ਨੂੰ ਮੁੱਖ ਮਹਿਮਾਨ ਸੁਮਨ ਖ਼ਜ਼ੂਰੀਆ, ਪ੍ਰਧਾਨ ਅਰਵਿੰਦ ਮਹਿਤਾ, ਸਕੱਤਰ ਮਧੁਰ ਭਾਸ਼ਿਣੀ ਅਤੇ ਪਿ੍ੰਸੀਪਲ ਰਚਨਾ ਸੈਣੀ ਦੇ ਇਲਾਵਾ ਮਹਿਮਾਨਾਂ ਨੇ ਬੈਚ ਲਗਾ ਕੇ ਜ਼ਿੰਮੇਵਾਰੀ ਦੀ ਸਹੁੰ ਚੁਕਾਈ | ਮੁੱਖ ਮਹਿਮਾਨ ਸੁਮਨ ਖ਼ਜ਼ੂਰੀਆ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਪੇ੍ਰਰਨਾ ਦਿੱਤੀ | ਪ੍ਰਧਾਨ ਅਰਵਿੰਦ ਮਹਿਤਾ ਨੇ ਚੁਣੇ ਵਿਦਿਆਰਥੀਆਂ ਨੂੰ ਨੈਤਿਕ ਕੀਮਤਾਂ ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਸਕੱਤਰ ਮਧੁਰ ਭਾਸ਼ਿਣੀ ਨੇ ਚੁਣੇ ਇੰਚਾਰਜਾਂ ਨੂੰ ਸਿੱਖਿਆ 'ਚ ਸੁਧਾਰ, ਖੇਡ ਗਤੀਵਿਧੀਆਂ ਤੇ ਸਾਫ਼ ਸਫ਼ਾਈ ਵੱਲ ਧਿਆਨ ਕੇਂਦਰ ਕਰਨ ਲਈ ਪ੍ਰੇਰਿਆ | ਪਿ੍ੰਸੀਪਲ ਰਚਨਾ ਸੈਣੀ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਹਰ ਸੁਪਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਮੰਚ ਦਾ ਸੰਚਾਲਨ ਪੂਜਾ ਸ਼ਰਮਾ ਤੇ ਸ਼ਲਾਘਾ ਨੇ ਕੀਤਾ |