ਕੋਟਲੀ ਸੂਰਤ ਮੱਲ੍ਹੀ, 30 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)- ਸਰਕਾਰੀ ਪ੍ਰਾਇਮਰੀ ਸਕੂਲ ਦੇਹੜ ਦੇ ਬੱਚਿਆਂ ਨੂੰ ਅੱਤ ਦੀ ਗਰਮੀ ਦੌਰਾਨ ਠੰਡਾ ਪਾਣੀ ਮੁਹੱਈਆ ਕਰਵਾਉਣ ਲਈ ਗ੍ਰਾਮ ਪੰਚਾਇਤ ਦੇਹੜ ਵਲੋਂ ਅੱਜ ਵਾਟਰ ਕੂਲਰ ਭੇਟ ਕੀਤਾ ਗਿਆ ਹੈ | ਇਸ ਸਬੰਧੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ 'ਚ ਹੋਏ ਸਮਾਗਮ ਦੌਰਾਨ ਸਰਪੰਚ ਦਲਜੀਤ ਸਿੰਘ ਬਾਜਵਾ ਵਲੋਂ ਮੁਹਤਬਰ ਵਿਅਕਤੀਆਂ ਸਮੇਤ ਸਕੂਲ ਅਧਿਆਪਕਾਂ ਨੂੰ ਪਾਣੀ ਲਈ ਕੁੂਲਰ ਭੇਟ ਕੀਤਾ ਗਿਆ | ਸਕੂਲ ਅਧਿਆਪਕਾ ਨੇ ਗ੍ਰਾਮ ਪੰਚਾਇਤ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਸਰਪੰਚ ਦਲਜੀਤ ਸਿੰਘ ਬਾਜਵਾ, ਕੁਲਵੰਤ ਸਿੰਘ, ਸੁਖਵੰਤ ਸਿੰਘ ਦੇਹੜ, ਸੂਬੇਦਾਰ ਬਲਬੀਰ ਸਿੰਘ, ਮਿਲਖਾ ਸਿੰਘ ਪੰਚ, ਗੁਰਵਿੰਦਰ ਸਿੰਘ ਪੰਚ, ਅਮਰਜੀਤ ਸਿੰਘ, ਤਰਸੇਮ ਲਾਲ, ਅਜਾਇਬ ਸਿੰਘ, ਸਤਿੰਦਰ ਸਿੰਘ, ਪ੍ਰਧਾਨ ਭੋਲੀ, ਡੇਵਿਡ ਮਸੀਹ ਪੰਚ, ਅਜੇ ਮਸੀਹ ਪੰਚ, ਡੇਵਿਡ ਪੰਚ, ਪਿ੍ੰਸ ਮਸੀਹ, ਡੈਨੀਅਲ ਮਸੀਹ ਆਦਿ ਸਨ |