13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਿਲਵਰ ਕਰੀਕ ਸਕੂਲ ਦੀ 10ਵੀਂ ਤੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 02-05-2026
ਬਟਾਲਾ, 1 ਮਈ (ਹਰਦੇਵ ਸਿੰਘ ਸੰਧੂ)-ਆਈ.ਸੀ.ਐਸ.ਈ. ਅਤੇ ਆਈ.ਐਸ.ਸੀ. ਬੋਡਰ ਵਲੋਂ ਦਸਵੀਂ ਤੇ ਬਾਰਵੀਂ ਜਮਾਤ ਦਾ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਬਟਾਲਾ ਦੇ ਨਾਮਵਰ ਐਫ਼.ਐਸ. ਮਾਨ ਸਿਲਵਰ ਕਰੀਕ ਦੇ ਵਿਦਿਆਰਥੀਆਂ ਦਾ ਨਤੀਜਾ ਬਹੁਤ ਸ਼ਾਨਦਾਰ ਆਉਣ 'ਤੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਕੌਰ ਕਾਹਲੋਂ ਤੇ ਪਿ੍ੰ. ਹਰਜਾਪ ਕੌਰ ਦਿਓਲ ਨੇ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਦੇ ਨਤੀਜਿਆਂ ਵਿਚ ਬਹੁਤ ਵਧੀਆਂ ਅੰਕ ਹਾਸਿਲ ਕੀਤ ਹਨ | ਉਨ੍ਹਾਂ ਕਿਹਾ ਕਿ ਆਈ.ਐਸ.ਸੀ. 12ਵੀਂ ਕਾਮਰਸ 'ਚ ਪੁਸ਼ਕਰ ਸੂਰੀ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਸਾਇੰਸ ਵਿਸ਼ਿਆਂ ਵਿਚ ਰਮਨਦੀਪ ਕੌਰ ਨੇ ਪਹਿਲਾ, ਆਸ਼ੀਸ ਕੌਰ ਨੇ ਦੂਜਾ, ਦਿਲਸ਼ਾਨਪ੍ਰੀਤ ਕੌਰ ਤੇ ਰਿਦਮਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਉਨ੍ਹਾਂ ਹੋਰ ਦੱਸਿਆ ਕਿ ਆਈ.ਸੀ.ਐਸ.ਈ. ਦਸਵੀਂ ਵਿਚੋ ਜੋਤਪਾਲ ਸਿੰਘ ਨੇ 97.2 ਫੀਸਦੀ ਅੰਕ ਪ੍ਰਾਪਤ ਕੀਤੇ | ਮਾਨਸ ਨੇ 96 ਫੀਸਦੀ ਅੰਕ ਤੇ ਵਿਸ਼ ਮਹਿਤਾ ਨੇ 94.8 ਫੀਸਦੀ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਮਨਪ੍ਰੀਤ ਕੌਰ ਨੇ 92. 8 ਫੀਸਦੀ, ਸੁਰਕੀਰਤਦੀਪ ਸਿੰਘ ਨੇ 91.8 ਫ਼ੀਸਦੀ, ਜਸਕਰਨ ਨੇ 91 ਫ਼ੀਸਦੀ ਅਤੇ 20 ਵਿਦਿਆਰਥੀਆਂ ਨੇ 85 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ |
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਜਾ ਰਹੇ ਨੌਜਵਾਨ ਦੀ ਗੱਡੀ ਦਰੱਖਤ 'ਚ ਵੱਜੀ ਅਗਲੀ ਖ਼ਬਰ ਜਸ਼ਨਪ੍ਰੀਤ ਸਿੰਘ ਨੇ ਦਸਵੀਂ ਦੀ ਪ੍ਰੀਖਿਆ 'ਚੋਂ 94 ਫੀਸਦੀ ਅੰਕ ਹਾਸਿਲ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।