29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਜ਼ਦੂਰ ਏਕਤਾ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ

ਅਜੀਤ ਡੈਸਕ 03-05-2026
ਦੀਨਾਨਗਰ, 2 ਮਈ (ਸੋਢੀ/ਘੁੰਮਣ/ਸ਼ਰਮਾ)-ਮਜ਼ਦੂਰ ਏਕਤਾ ਯੂਨੀਅਨ ਵਲੋਂ ਮਜ਼ਦੂਰ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਪ੍ਰਧਾਨ ਗੋਲਡੀ ਰਾਜ ਨੇ ਕੀਤੀ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਅਸ਼ੋਕ ਚੌਧਰੀ ਨੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਮ ਲੋਕਾਂ ਦੀ ਪਾਰਟੀ ਦੱਸਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਜ਼ਦੂਰ ਵਰਗ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਵੇਲੇ ਮਿਲਦੀਆਂ ਸਹੂਲਤਾਂ ਤੋਂ ਹੌਲੀ ਹੌਲੀ ਵਾਂਝਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਲੇਬਰ ਕਾਰਡ ਹੋਲਡਰ ਨੂੰ ਹਾਦਸਾ ਮੌਤ ਹੋਣ 'ਤੇ ਚਾਰ ਲੱਖ ਮੁਆਵਜ਼ੇ ਵਜੋਂ ਮਿਲਦੇ ਸਨ | ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸਕੀਮ ਵਿਚ ਬਦਲਾਅ ਲਿਆਉਂਦਿਆਂ ਇਹ ਸਹੂਲਤ ਹੁਣ ਸਿਰਫ਼ ਉਨ੍ਹਾਂ ਮਜ਼ਦੂਰਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਦੀ ਮੌਤ ਦਿਹਾੜੀ 'ਤੇ ਕੰਮ ਕਰਦਿਆਂ ਦੌਰਾਨ ਹੋਵੇਗੀ | ਇਸੇ ਤਰ੍ਹਾਂ ਲੇਬਰ ਕਾਰਡ ਦੀ ਸਮਾਂ ਹੱਦ ਵੀ ਪੰਜ ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿੱਤੀ ਹੈ, ਜਿਸ ਨਾਲ ਮਜ਼ਦੂਰਾਂ ਦੀ ਪ੍ਰੇਸ਼ਾਨੀ ਤੇ ਖ਼ੱਜਲ-ਖ਼ੁਆਰੀ 'ਚ ਵਾਧਾ ਹੋਇਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਸਿਰਫ਼ ਕਾਂਗਰਸ ਦੇ ਰਾਜ ਅੰਦਰ ਹੀ ਮਜ਼ਦੂਰਾਂ ਲਈ ਲਾਭਦਾਇਕ ਸਕੀਮਾਂ ਚਲਾਈਆਂ ਹਨ ਅਤੇ 2027 ਵਿਚ ਪੰਜਾਬ ਅੰਦਰ ਮੁੜ ਤੋਂ ਕਾਂਗਰਸ ਦੀ ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ 'ਆਪ' ਸਰਕਾਰ ਵਲੋਂ ਬੰਦ ਕੀਤੀਆਂ ਸਹੂਲਤਾਂ ਨੂੰ ਬਹਾਲ ਕੀਤਾ ਜਾਵੇਗਾ | ਇਸ ਮੌਕੇ ਮਜ਼ਦੂਰ ਆਗੂਆਂ ਵਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭੁਪਿੰਦਰ ਸਿੰਘ ਸੇਖਵਾਂ, ਹੀਰਾ ਲਾਲ, ਸੁਭਾਸ਼ ਮੇਘੀਆਂ, ਬਲਵਿੰਦਰ ਕਲੋਤਰਾ, ਰਮੇਸ਼ ਕਲੋਤਰਾ, ਸ਼ਾਮ ਸੁੰਦਰ ਲੱਕੀ, ਬਲਦੇਵ ਸੁਲਤਾਨੀ, ਅਮਰਜੀਤ, ਸਰਪੰਚ ਰੂਪ ਲਾਲ, ਚਿਮਨ ਲਾਲ, ਸਾਂਗਾ ਰਾਮ, ਬਾਲ ਕਿ੍ਸ਼ਨ, ਰਾਜੇਸ਼ ਕੁਮਾਰ, ਮਦਨ ਲਾਲ, ਮਲਕੀਤ ਸਿੰਘ, ਇੰਦਰਜੀਤ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਸੁਰਜੀਤ ਠੇਕੇਦਾਰ, ਇੰਦਰਜੀਤ ਠੇਕੇਦਾਰ, ਸ਼ਾਮ ਸਿੰਘ ਠੇਕੇਦਾਰ, ਜੋਗਿੰਦਰ ਸਿੰਘ ਅਤੇ ਰੂਪ ਲਾਲ ਤੋਂ ਇਲਾਵਾ ਹੋਰ ਮਜ਼ਦੂਰ ਹਾਜ਼ਰ ਸਨ |
ਪਿਛਲੀ ਖ਼ਬਰ ਨਵਦੀਪ ਸਿੰਘ ਪੰਨੂੰ ਨੇ ਸ੍ਰੀ ਹਰਿਗੋਬਿੰਦਪੁਰ ਵਾਸੀਆਂ ਨੂੰ ਦੁਬਾਰਾ ਪ੍ਰਧਾਨ ਬਣਾਉਣ ਦੀ ਕੀਤੀ ਅਪੀਲ <br/> ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਬਹਾਦਰ ਹੁਸੈਨ ਵਿਖੇ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।