29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜੋਗੀ ਰਾਜ ਬਾਵਾ ਲਾਲ ਜੀ ਮੈਮੋਰੀਅਲ ਸਕੂਲ ਆਈ.ਸੀ.ਐੱਸ.ਈ. 10ਵੀਂ ਨਤੀਜਾ ਰਿਹਾ 100 ਫ਼ੀਸਦੀ

ਅਜੀਤ ਡੈਸਕ 03-05-2026
ਧਿਆਨਪੁਰ, 2 ਮਈ (ਕੁਲਦੀਪ ਸਿੰਘ ਸੋਨੂੰ)-ਸ੍ਰੀ ਜੋਗੀ ਰਾਜ ਬਾਵਾ ਲਾਲ ਜੀ ਮੈਮੋਰੀਅਲ ਸਕੂਲ ਧਿਆਨਪੁਰ ਆਈ.ਸੀ.ਐੱਸ.ਈ. ਬੋਰਡ 10ਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸਬੰਧੀ ਸਕੂਲ ਦੇ ਐੱਮ.ਡੀ. ਸ੍ਰੀ ਅਸ਼ਵਨੀ ਕੁਮਾਰ ਧਿਆਨਪੁਰ, ਰਜੇਸ਼ ਕੁਮਾਰ ਧਿਆਨਪੁਰ ਅਤੇ ਰਵੀ ਕਾਂਤ ਧਿਆਨਪੁਰ ਨੇ ਦੱਸਿਆ ਕਿ ਅਥਰਵ ਟਕਿਆਰ ਨੇ 93. 81 ਫ਼ੀਸਦੀ, ਮਨਮੀਤ ਨੇ 90.47 ਫ਼ੀਸਦੀ, ਮਨਰਾਜ ਨੇ 90 ਫ਼ੀਸਦੀ, ਰਿਧੀ ਨੇ 89.4 ਫ਼ੀਸਦੀ, ਸੋਨਿਕਾ ਨੇ 84.2 ਫ਼ੀਸਦੀ ਅਤੇ ਮੰਨਤ ਨੇ 88..21 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਐੱਮ.ਡੀ. ਅਸ਼ਵਨੀ ਕੁਮਾਰ, ਰਜ਼ੇਸ਼ ਕੁਮਾਰ ਅਤੇ ਰਵੀ ਕਾਂਤ ਨੇ ਦੱਸਿਆ ਕਿ ਇਸ ਵਧੀਆ ਨਤੀਜੇ ਪਿੱਛੇ ਪਿ੍ੰਸੀਪਲ ਜਸਕਵਲ ਕੌਰ ਦੀ ਯੋਗ ਅਗਵਾਈ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ | ਇਸ ਸਮੇਂ ਉਨ੍ਹਾਂ ਨੇ ਸਕੂਲ 'ਤੇ ਵਿਸ਼ਵਾਸ ਰੱਖਣ ਵਾਲੇ ਸਮੁੱਚੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਤੋਂ ਵੀ ਵੱਧ ਮਿਹਨਤ ਕਰ ਕੇ ਸ਼ਾਨਦਾਰ ਨਤੀਜਾ ਲਿਆਂਦਾ ਜਾਵੇਗਾ | ਇਸ ਮੌਕੇ ਜਸਵਿੰਦਰ ਕੌਰ, ਹਰਜੀਤ ਕੌਰ, ਰਮਨਦੀਪ ਕੌਰ, ਹੀਨਾ ਸ਼ਰਮਾ, ਰਜਨੀ ਬਾਲਾ ਅਤੇ ਸਮੀਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐਸ.ਐਮ. ਕਾਲਜ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਅੰਮਿ੍ਤਸਰ 'ਚ ਪਹਿਲੀ ਵਾਰ ਏ. ਆਈ. ਪਾਵਰਡ 3-ਡੀ ਰੋਬੋਲੈਂਸ ਤਕਨੀਕ ਨਾਲ ਮਰੀਜ਼ ਦੇ ਦੋਵੇਂ ਗੋਡੇ ਬਦਲੇ-ਡਾ. ਰਣਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।