01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਲਾਰੈਂਸ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ 'ਮਾਂ ਦਿਵਸ' ਧੂਮ-ਧਾਮ ਨਾਲ ਮਨਾਇਆ

ਅਜੀਤ ਡੈਸਕ 10-05-2026
ਬਟਾਲਾ, 9 ਮਈ (ਸਤਿੰਦਰ ਸਿੰਘ)-ਲਾਰੈਂਸ ਇੰਟਰਨੈਸ਼ਨਲ ਸਕੂਲ (ਤਾਰਾਗੜ੍ਹ ਡੇਰਾ ਬਾਬਾ ਨਾਨਕ ਰੋਡ) ਬਟਾਲਾ ਵਿਖੇ ਮਾਂ ਦੀ ਮਮਤਾ ਅਤੇ ਉਸ ਦੇ ਨਿਰਸਵਾਰਥ ਪਿਆਰ ਨੂੰ ਸਮਰਪਿਤ 'ਮਾਂ ਦਿਵਸ' ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀਆਂ ਮਾਵਾਂ ਪ੍ਰਤੀ ਸਤਿਕਾਰ ਅਤੇ ਪਿਆਰ ਦਾ ਪ੍ਰਗਟਾਵਾ ਕੀਤਾ | 'ਮਾਂ ਦਿਵਸ' ਨੂੰ ਸਮਰਪਿਤ ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸਤਿਕਾਰਯੋਗ ਮਾਵਾਂ ਨੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਮਾਂ ਦੀ ਮਹਿਮਾ ਵਿਚ ਗਾਏ ਗਏ ਗੀਤਾਂ ਤੇ ਕਵਿਤਾਵਾਂ ਨਾਲ ਹੋਈ | ਛੋਟੇ-ਛੋਟੇ ਬੱਚਿਆਂ ਨੇ ਕੋਰੀਓਗ੍ਰਾਫ਼ੀ ਤੇ ਭਾਸ਼ਣਾਂ ਰਾਹੀਂ ਦੱਸਿਆ ਕਿ ਇਕ ਬੱਚੇ ਦੇ ਜੀਵਨ ਵਿਚ ਮਾਂ ਦਾ ਸਥਾਨ ਰੱਬ ਵਰਗਾ ਹੁੰਦਾ ਹੈ | ਪਿ੍ੰਸੀਪਲ ਡਾ. ਉਪਮਾ ਮਹਾਜਨ ਨੇ ਸਮੂਹ ਮਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 'ਮਾਂ' ਸੰਸਾਰ ਦਾ ਉਹ ਸ਼ਬਦ ਹੈ, ਜਿਸ ਵਿਚ ਸਾਰੀ ਕਾਇਨਾਤ ਦਾ ਪਿਆਰ ਸਮਾਇਆ ਹੋਇਆ ਹੈ | ਇਕ ਮਾਂ ਹੀ ਬੱਚੇ ਦੀ ਪਹਿਲੀ ਗੁਰੂ ਹੁੰਦੀ ਹੈ, ਜੋ ਉਸ ਨੂੰ ਸੰਸਕਾਰਾਂ ਦੀ ਗੁੜ੍ਹਤੀ ਦਿੰਦੀ ਹੈ | ਸਾਨੂੰ ਸਾਰਿਆਂ ਨੂੰ ਆਪਣੀ ਮਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ | ਵਿਦਿਆਰਥੀਆਂ ਨੇ ਹੱਥੀਂ ਸੁੰਦਰ ਕਾਰਡ ਬਣਾ ਕੇ ਆਪਣੀਆਂ ਮਾਵਾਂ ਨੂੰ ਤੋਹਫ਼ੇ ਵਜੋਂ ਦਿੱਤੇ | ਸਕੂਲ ਆਏ ਮਾਪਿਆਂ ਲਈ ਕੁਝ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਦਾ ਸਾਰਿਆਂ ਨੇ ਭਰਪੂਰ ਆਨੰਦ ਮਾਣਿਆਂ | ਇਸ ਮੌਕੇ ਸਕੂਲ ਚੇਅਰਮੈਨ ਸ: ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਉਪ ਚੇਅਰਮੈਨ ਸ: ਕੁਲਦੀਪ ਸਿੰਘ ਬੈਂਸ, ਡਾਇਰੈਕਟਰ ਐਡਵਾਈਜ਼ਰ ਸ: ਗੁਰਜੀਤ ਸਿੰਘ ਬੈਂਸ, ਡਾਇਰੈਕਟਰ ਡਾ. ਗੁਰਿੰਦਰ ਕੌਰ ਮਾਨ ਅਤੇ ਪਿ੍ੰਸੀਪਲ ਡਾ. ਉਪਮਾ ਮਹਾਜਨ ਵਲੋਂ ਇਸ ਦਿਹਾੜੇ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਮਾਂ ਦੇ ਪਿਆਰ ਨੂੰ ਸਮਰਪਿਤ ਯਾਦਗਾਰ ਸਮਾਗਮ ਕਰਵਾਇਆ ਅਗਲੀ ਖ਼ਬਰ ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ 'ਚ ਮਾਂ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।