ਜਥੇ: ਵੱਸਣ ਸਿੰਘ ਕਾਦੀਆਂ ਰਾਜਪੂਤਾਂ ਨਮਿਤ ਅੰਤਿਮ ਅਰਦਾਸ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਹਾਜ਼ਰੀ ਭਰੀ
ਫਤਹਿਗੜ੍ਹ ਚੂੜੀਆਂ, 1 ਸਤੰਬਰ (ਅਵਤਾਰ ਸਿੰਘ ਰੰਧਾਵਾ)-ਸਾਬਕਾ ਸੰਮਤੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਵੱਸਣ ਸਿੰਘ ਨੰਬਰਦਾਰ ਕਾਦੀਆਂ ਰਾਜਪੂਤਾਂ ਜੋ ਬੀਤੇ ਕੁੱਝ ਦਿਨ ਪਹਿਲਾਂ ਪ੍ਰਮਾਤਮਾ ਵਲੋਂ ਦਿੱਤੀ ਗਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਦੀਂਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਪਾਏ ਗਏ। ਇਸ ਮੌਕੇ ਹੋਏ ਅੰਤਿਮ ਅਰਦਾਸ ਸਮਾਗਮ ਵਿਚ ਭਾਈ ਬਖਸ਼ੀਸ਼ ਸਿੰਘ ਮਲਕਵਾਲ ਦੇ ਜਥੇ ਨੇ ਵੈਰਾਗਮਈ ਗੁਰਬਾਣੀ ਦੇ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਦਰਸਾਇਆ ਕਿ ਮੌਤ ਇਕ ਅਟੱਲ ਸੱਚਾਈ ਹੈ, ਜੋ ਵੀ ਪੁਰਾਣੀ ਇਸ ਸੰਸਾਰ ’ਤੇ ਜਨਮ ਲੈ ਕੇ ਆਉਂਦਾ ਹੈ, ਇਕ ਦਿਨ ਉਸ ਦਾ ਅਕਾਲ ਚਲਾਣਾ ਹੋਣਾ ਤੈਅ ਹੈ।
ਫਤਹਿਗੜ੍ਹ ਚੂੜੀਆਂ, 1 ਸਤੰਬਰ (ਅਵਤਾਰ ਸਿੰਘ ਰੰਧਾਵਾ)-ਸਾਬਕਾ ਸੰਮਤੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਵੱਸਣ ਸਿੰਘ ਨੰਬਰਦਾਰ ਕਾਦੀਆਂ ਰਾਜਪੂਤਾਂ ਜੋ ਬੀਤੇ ਕੁੱਝ ਦਿਨ ਪਹਿਲਾਂ ਪ੍ਰਮਾਤਮਾ ਵਲੋਂ ਦਿੱਤੀ ਗਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਦੀਂਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਪਾਏ ਗਏ। ਇਸ ਮੌਕੇ ਹੋਏ ਅੰਤਿਮ ਅਰਦਾਸ ਸਮਾਗਮ ਵਿਚ ਭਾਈ ਬਖਸ਼ੀਸ਼ ਸਿੰਘ ਮਲਕਵਾਲ ਦੇ ਜਥੇ ਨੇ ਵੈਰਾਗਮਈ ਗੁਰਬਾਣੀ ਦੇ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਦਰਸਾਇਆ ਕਿ ਮੌਤ ਇਕ ਅਟੱਲ ਸੱਚਾਈ ਹੈ, ਜੋ ਵੀ ਪੁਰਾਣੀ ਇਸ ਸੰਸਾਰ ’ਤੇ ਜਨਮ ਲੈ ਕੇ ਆਉਂਦਾ ਹੈ, ਇਕ ਦਿਨ ਉਸ ਦਾ ਅਕਾਲ ਚਲਾਣਾ ਹੋਣਾ ਤੈਅ ਹੈ। ਉਪਰੰਤ ਜਥੇਦਾਰ ਵੱਸਣ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਬੁਲਾਰਿਆਂ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਅਮਰਜੀਤ ਸਿੰਘ ਰਿਆਲੀ, ਜਥੇਦਾਰ ਬਲਦੇਵ ਸਿੰਘ ਠੱਠਾ, ਗੁਰਜੀਤ ਸਿੰਘ ਬਿਜਲੀਵਾਲ ਅਤੇ ਭਾਈ ਜੁਗਰਾਜ ਸਿੰਘ ਨੇ ਸ਼ਰਧਾਂਜਲੀਆਂ ਅਰਪਣ ਕਰਦੇ ਹੋਏ ਮਰਹੂਮ ਜਥੇਦਾਰ ਵੱਸਣ ਸਿੰਘ ਦੇ ਜੀਵਨ ਕਾਲ ਦੌਰਾਨ ਬੀਤੇ ਹੋਏ ਪਲਾਂ ਨੂੰ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਭਗਵੰਤ ਸਿੰਘ ਹੈਪੀ ਨੂੰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਦਸਤਾਰਾਂ ਤੇ ਸਿਰੋਪਾਓ ਭੇਟ ਕੀਤੇ। ਸਪੁੱਤਰ ਭਗਵੰਤ ਸਿੰਘ, ਭਰਾ ਜਸਵੰਤ ਸਿੰਘ, ਜੀਵਨ ਸਿੰਘ ਸੰਧੂ ਸਮੇਤ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਕੰਵਰ ਸੰਦੀਪ ਸਿੰਘ ਲੋਧੀਨੰਗਲ, ਰਾਣਾ ਰਣਜੀਤ ਸਿੰਘ ਪੰਨੂੰ, ਸਾਬਕਾ ਚੇਅਰਮੈਨ ਉਂਕਾਰ ਸਿੰਘ ਲਾਟੀ ਕਾਸ਼ਤੀਵਾਲ, ਸਾਬਕਾ ਚੇਅਰਮੈਨ ਸਤਿੰਦਰ ਸਿੰਘ ਪਿੰਕਾ ਜਾਂਗਲਾ, ਜਥੇ. ਗੁਰਬਿੰਦਰ ਸਿੰਘ ਜੌਲੀ ਕਾਲਾ ਅਫਗਾਨਾ, ਕੁਲਵੰਤ ਸਿੰਘ ਜਾਂਗਲਾ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਅਨ, ਨਵਦੀਪ ਸਿੰਘ ਸ਼ੇਰਾ ਫੱਤੇਵਾਲ, ਅਮਰਪਾਲ ਸਿੰਘ ਬਿਸ਼ਨੀਵਾਲ, ਜਸਵਿੰਦਰ ਸਿੰਘ ਸੀੜਾ, ਇੰਦਰਬੀਰ ਸਿੰਘ, ਹਰਜੀਤ ਸਿੰਘ, ਹਰਿਸਿਮਰਤ ਸਿੰਘ ਬਾਜਵਾ ਵੈਰੋਕੇ, ਸਤਨਾਮ ਸਿੰਘ ਠੇਠਰਕੇ, ਹਰਨੇਕ ਸਿੰਘ ਦਾਬਾਂਵਾਲ, ਕਮਾਂਡੈਂਟ ਹਰਦੀਪ ਸਿੰਘ ਪਿੰਡੀ, ਕੁਲਵਿੰਦਰ ਸਿੰਘ ਘਣੀਆਂ, ਜਥੇ. ਅਮਰੀਕ ਸਿੰਘ ਬਾਲੇਵਾਲ, ਬਲਵਿੰਦਰ ਸਿੰਘ ਕਾਦੀਆਂ ਰਾਜਪੂਤਾਂ, ਗੁਰਵਿੰਦਰ ਸਿੰਘ ਬਾਜਵਾ, ਗੁਰਮੁਖ ਸਿੰਘ, ਅਵਤਾਰ ਸਿੰਘ, ਗੁਰਵੰਤ ਸਿੰਘ ਝੰਜੀਆਂ, ਲਵਲੀ ਢੱਲਾ ਘਣੀਏ ਕੇ ਬਾਂਗਰ, ਗੁਰਦੇਵ ਸਿੰਘ ਸੰਧੂ, ਪਿੰਦਰਪਾਲ ਸਿੰਘ ਡੁੱਲਟ, ਬਾਬਾ ਸੁਰਿੰਦਰ ਸਿੰਘ ਨਾਨਕਸਰ, ਦਰਸ਼ਨ ਸਿੰਘ, ਜਗਤਾਰ ਸਿੰਘ, ਡਾ. ਪਰਮਜੀਤ ਸਿੰਘ, ਬਖਸ਼ੀਸ਼ ਸਿੰਘ, ਅਵਤਾਰ ਸਿੰਘ ਕੋਟ ਮੌਲਵੀ, ਗੁਰਬਿੰਦਰ ਸਿੰਘ ਕਾਦੀਆਂ, ਅਨਮੋਲ ਸਿੰਘ, ਮਹੰਤ ਸਤਨਾਮ ਦਾਸ, ਰਾਣਾ ਸੰਧੂ, ਰਾਜਾ ਕਾਦੀਆਂ, ਯਾਦਵਿੰਦਰ ਸਿੰਘ, ਪ੍ਰੇਮ ਮਾਨ, ਨਵਜੋਤ ਸਿੰਘ, ਬਾਬਾ ਸੁਖਵਿੰਦਰ ਸਿੰਘ ਕਾਦਰਾਬਾਦ, ਸਰਵਣ ਸਿੰਘ ਡੁੱਲਟ ਆਦਿ ਸ਼ਾਮਿਲ ਹਨ।