ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਪਬਲਿਕ ਸਕੂਲ ’ਚ ਇੰਟਰ ਹਾਉਸ ਭਾਸ਼ਨ ਮੁਕਾਬਲੇ ਕਰਵਾਏ
ਕਲਾਨੌਰ, 22 ਅਕਤੂਬਰ (ਪੁਰੇਵਾਲ)-ਸਥਾਨਕ ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸਕੂਲ ’ਚ ਚੇਅਰਮੈਨ ਅਜੀਤ ਸਿੰਘ ਮੱਲ੍ਹੀ, ਸੁੱਖਜੀਤ ਕੌਰ ਮੱਲ੍ਹੀ, ਪ੍ਰਿੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ, ਉਪ ਪ੍ਰਿੰਸੀਪਲ ਜਗਪ੍ਰੀਤ ਕੌਰ ਤੇ ਕੋਆਰਡੀਨੇਟਰ ਸਰਬਜੀਤ ਕੌਰ ਦੀ ਯੋਗ ਅਗਵਾਈ ਤੇ ਅਧਿਆਪਕ ਦੀ ਰਹਿਨੁਮਾਈ ਹੇਠ ਸਕੂਲ ਇੰਟਰ-ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ।
ਖ
ਖੂਨਦਾਨ ਕਰਦੇ ਹੋਏ ਮਿੱਲ ਦੇ ਮੁਲਾਜ਼ਮ। ਤਸਵੀਰ : ਰਣਜੋਧ ਸਿੰਘ ਭਾਮ
23-10-2026
ਕਲਾਨੌਰ, 22 ਅਕਤੂਬਰ (ਪੁਰੇਵਾਲ)-ਸਥਾਨਕ ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸਕੂਲ ’ਚ ਚੇਅਰਮੈਨ ਅਜੀਤ ਸਿੰਘ ਮੱਲ੍ਹੀ, ਸੁੱਖਜੀਤ ਕੌਰ ਮੱਲ੍ਹੀ, ਪ੍ਰਿੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ, ਉਪ ਪ੍ਰਿੰਸੀਪਲ ਜਗਪ੍ਰੀਤ ਕੌਰ ਤੇ ਕੋਆਰਡੀਨੇਟਰ ਸਰਬਜੀਤ ਕੌਰ ਦੀ ਯੋਗ ਅਗਵਾਈ ਤੇ ਅਧਿਆਪਕ ਦੀ ਰਹਿਨੁਮਾਈ ਹੇਠ ਸਕੂਲ ਇੰਟਰ-ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਭਾਸ਼ਣ ਮੁਕਾਬਲੇ ’ਚ ਸਕੂਲ ਦੇ ਚੌਥੀ ਤੋਂ ਗਿਆਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਵਲੋਂ ਸਕੂਲ ਦੇ ਚਾਰ ਹਾਊਸਾਂ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਤੇ ਸਾਹਿਬਜ਼ਾਦਾ ਫਤਹਿ ਸਿੰਘ ਹਾਊਸ ਦੀ ਨੁਮਾਇੰਦਗੀ ਕਰਦੇ ਬੜੇ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਤੇ ਤਰਕਪੂਰਨ ਢੰਗ ਨਾਲ ਪੇਸ਼ ਕਰਦਿਆਂ ਆਪਣੀ ਭਾਸ਼ਣ ਕਲਾ, ਵਿਸ਼ੇ ਦੀ ਸਮਝ ਅਤੇ ਮੰਚ ਉੱਤੇ ਬੋਲਣ ਦੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਟਰ ਹਾਊਸ ਭਾਸ਼ਣ ਮੁਕਾਬਲੇ ’ਚ ਕਲਾਸ ਚੌਥੀ ’ਚੋਂ ਦਰਸ਼ਪ੍ਰੀਤ ਸਿੰਘ ਨੇ ਪਹਿਲਾ, ਐਸ਼ਲੀਨ ਕੌਰ ਨੇ ਦੂਸਰਾ, ਗੁਰਨਾਜ ਕੌਰ ਨੇ ਤੀਸਰਾ, ਪੰਜਵੀ ’ਚੋਂ ਰਾਜਦੀਪ ਕੌਰ ਨੇ ਪਹਿਲਾ, ਹਰਜਾਪਪ੍ਰੀਤ ਕੌਰ ਨੇ ਦੂਸਰਾ, ਮਨਰੀਤ ਕੌਰ ਨੇ ਤੀਸਰਾ, ਛੇਵੀਂ ’ਚੋਂ ਸ਼ੁੱਭਰੀਤ ਕੌਰ ਨੇ ਪਹਿਲਾ, ਸਹਿਜਪ੍ਰੀਤ ਕੌਰ ਨੇ ਦੂਸਰਾ, ਪੂਰਵੀ ਤੇ ਰਿੰਕੀ ਨੇ ਤੀਸਰਾ, ਸੱਤਵੀ ’ਚੋਂ ਮਨਸੀਰਤ ਕੌਰ, ਅੰਸ਼ਪ੍ਰੀਤ ਕੌਰ ਤੇ ਜਸਮੀਤ ਕੌਰ ਨੇ ਪਹਿਲਾ, ਅਨਮੋਲਪ੍ਰੀਤ ਕੌਰ ਨੇ ਦੂਸਰਾ, ਗੁਰਕੀਰਤਪ੍ਰੀਤ ਕੌਰ ਨੇ ਤੀਸਰਾ, ਅੱਠਵੀਂ ’ਚੋਂ ਰਿਯਾ ਤੇ ਰਵਨੀਤ ਕੌਰ ਨੇ ਪਹਿਲਾ, ਖੁਸ਼ਦੀਪ ਸਿੰਘ ਨੇ ਦੂਸਰਾ ਤੇ ਨਵਜੋਰ ਕੌਰ ਨੇ ਤੀਸਰਾ, ਨੌਵੀਂ ’ਚੋਂ ਪਲਕਪ੍ਰੀਤ ਕੌਰ ਪਹਿਲੇ, ਗਿਆਰਵੀਂ ’ਚੋਂ ਰਿਧਿਮਾ ਨੇ ਪਹਿਲਾ, ਅਨੀਸ਼ਾ ਨੇ ਦੂਸਰਾ ਅਤੇ ਹਰਸੀਰਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ’ਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਓਵਰਆਲ ਪਹਿਲਾ ਸਥਾਨ ਪ੍ਰਾਪਤ ਕਰਕੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਦੂਜੇ ਤੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸਾਰੇ ਭਾਗੀਦਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।