02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੀ. ਪੀ. ਐਮ. ਈ. ਟੀ. ਦੀ ਪ੍ਰੀਖਿਆ ਲਈ ਅਪਲਾਈ ਕਰਨ ਦੀ ਮਿਤੀ 'ਚ 20 ਮਈ ਤੱਕ ਵਾਧਾ-ਇੰਜੀ: ਕੁਲਵਿੰਦਰ ਸਿੰਘ <br/>

ਅਜੀਤ ਡੈਸਕ 10-05-2026
ਗੁਰਦਾਸਪੁਰ, 9 ਮਈ (ਅਸ਼ੋਕ ਸ਼ਰਮਾ)-ਬੀ.ਐਮ.ਐਸ.ਐਮ ਗਰੁੱਪ ਆਫ ਇੰਸਟੀਚਿਊਟ ਪੁਰਾਣਾ ਸ਼ਾਲਾ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਵਲੋਂ ਪੀ.ਪੀ.ਐਮ .ਈ.ਟੀ.2026 ਆਨਲਾਈਨ ਅਪਲਾਈ ਕਰਨ ਲਈ ਪਰੋਸਪੈਕਟਸ ਯੂਨੀਵਰਸਿਟੀ ਦੀ ਸਾਈਟ 'ਤੇ 27-04-2026 ਤੋਂ ਉਪਲਬਧ ਹਨ | ਆਨਲਾਈਨ ਅਪਲਾਈ ਕਰਨ ਦੀ ਮਿਤੀ ਵਿਚ 20 ਮਈ ਤੱਕ ਵਾਧਾ ਕੀਤਾ ਗਿਆ ਹੈ ਅਤੇ ਦਾਖ਼ਲਾ ਪ੍ਰੀਖਿਆ 31 ਮਈ ਨੂੰ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਅਪੀਅਰਡ ਮੈਡੀਕਲ ਸਟ੍ਰੀਮ ਦੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ | ਕਾਲਜ ਵਿਖੇ ਪੀ.ਪੀ.ਐਮ.ਈ.ਟੀ.ਟੈੱਸਟ ਲਈ ਰਜਿਸਟਰੇਸ਼ਨ ਕਰਨ ਲਈ ਮੁਫ਼ਤ ਹੈਲਪ ਡੈਸਕ ਸਥਾਪਿਤ ਹੈ, ਜਿਸ ਰਾਹੀਂ ਵਿਦਿਆਰਥੀ ਰਜਿਸਟਰੇਸ਼ਨ ਕਰਵਾ ਕੇ ਮੁਫ਼ਤ ਕੋਚਿੰਗ ਕਲਾਸਾਂ ਲਗਾ ਸਕਦੇ ਹਨ | ਨਰਸਿੰਗ ਕਾਲਜ ਦੇ ਮਾਹਿਰ ਪ੍ਰੋਫੈਸਰਾਂ ਵਲੋਂ ਵਿਦਿਆਰਥੀਆਂ ਨੂੰ ਪੀ.ਪੀ.ਐਮ. ਈ.ਟੀ.2026 ਲਈ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ | ਸੰਸਥਾ ਵਿਖੇ ਜੀ.ਐਨ.ਐਮ ਅਤੇ ਏ.ਐਨ.ਐਮ ਕੋਰਸਾਂ ਵਿਚ ਬਾਰ੍ਹਵੀਂ ਪਾਸ ਮੈਡੀਕਲ, ਨਾਨ ਮੈਡੀਕਲ, ਆਰਟਸ ਗਰੁੱਪ ਅਤੇ ਦਸਵੀਂ ਪਾਸ ਵਿਦਿਆਰਥੀ ਸਰਟੀਫਿਕੇਟ ਕੋਰਸਾਂ ਵਿਚ ਅਪਰੇਸ਼ਨ ਥੀਏਟਰ ਅਟੈਂਡੈਂਟ, ਐਮਰਜੈਂਸੀ ਕਮ ਐਂਬੂਲੈਂਸ ਅਟੈਂਡੈਂਟ, ਹੋਸਪਿਟਲ ਐਂਡ ਹੋਮ ਬੇਸਡ ਕੇਅਰ ਅਟੈਂਡੈਂਟ (ਨੈਨੀ ਕੇਅਰ), ਹੋਮ ਬੇਸਡ ਕੇਅਰ ਹੈਲਪਰ 'ਚ ਦਾਖਲਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਸੈਸ਼ਨ 2026-27 ਲਈ ਬੀ.ਏ, ਬੀ.ਸੀ.ਏ., ਬੀ.ਐਡ, ਈ.ਟੀ.ਟੀ ਕੋਰਸਾਂ ਦੇ ਦਾਖ਼ਲੇ ਲਈ ਵਿਦਿਆਰਥੀਆਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ | ਬੀ.ਐਮ.ਐਸ.ਐਮ ਸਰਹੱਦੀ ਅਤੇ ਪੇਂਡੂ ਵਿਦਿਆਰਥੀਆਂ ਨੂੰ ਚੰਗੀ ਤਾਲੀਮ ਦੇ ਕੇ ਵਡਮੁੱਲਾ ਯੋਗਦਾਨ ਪਾ ਰਿਹਾ ਹੈ ਅਤੇ ਚੰਗੀਆਂ ਹੋਸਟਲ ਸੁਵਿਧਾਵਾਂ ਹੋਣ ਕਰਕੇ ਬਾਹਰੀ ਰਾਜਾਂ ਤੋਂ ਵਿਦਿਆਰਥੀ ਆ ਕੇ ਚੰਗੀ ਤਾਲੀਮ ਹਾਸਲ ਕਰ ਰਹੇ ਹਨ |

ਪਿਛਲੀ ਖ਼ਬਰ 29ਵਾਂ ਬਾਬਾ ਕਾਲਾ ਮੈਹਿਰ ਅੰਤਰਰਾਸ਼ਟਰੀ ਤਿੰਨ ਰੋਜ਼ਾ ਖੇਡ ਮੇਲਾ 5 ਜੂਨ ਤੋਂ <br/> ਅਗਲੀ ਖ਼ਬਰ ਬਟਾਲਾ 'ਚ ਅਣਪਛਾਤੇ ਵਿਅਕਤੀਆਂ ਵਲੋਂ ਦੁਕਾਨਦਾਰ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।