04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪਿੰਡ ਅੰਦੋਈ ਵਿਖੇ ਦਰੱਖ਼ਤ ਨਾਲ ਲਟਕੀ ਲਾਸ਼ ਮਿਲਣ ਮਗਰੋਂ ਪੁਲਿਸ ਵਲੋਂ ਮਾਮਲਾ ਦਰਜ

ਅਜੀਤ ਡੈਸਕ 10-05-2026
ਪਠਾਨਕੋਟ, 9 ਮਈ (ਵਿਨੋਦ)-ਪਠਾਨਕੋਟ ਦੇ ਪਿੰਡ ਅੰਦੋਈ ਵਿਖੇ ਬੂਟੇ ਤੋਂ ਲਟਕਦੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਿਸ ਵਲੋਂ ਇਕ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ 8 ਮਾਰਚ 2026 ਦੀ ਦੁਪਹਿਰ ਨੂੰ ਇਕ ਮੋਬਾਈਲ ਨੰਬਰ ਤੋਂ ਦੂਜੇ ਮੋਬਾਈਲ ਨੰਬਰ ਤੇ ਕਈ ਕਾਲਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਮਿਆਦ ਤੇ ਸਮੇਂ ਨੂੰ ਜਾਂਚ ਏਜੰਸੀਆਂ ਨੇ ਗੰਭੀਰਤਾ ਨਾਲ ਲਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਸਰਜੂ ਦਵੇਸਰ ਨੇ ਦੱਸਿਆ ਕਿ ਫ਼ਿਲਹਾਲ ਪੁਲਿਸ ਵਲੋਂ ਇਕ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਅੱਗੇ ਸ਼ੁਰੂ ਕਰ ਦਿੱਤੀ ਹੈ | ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੱਲਬਾਤਾਂ ਸ਼ੱਕੀ ਹਾਲਾਤਾਂ ਵਿਚ ਹੋਈਆਂ ਅਤੇ ਸ਼ਾਮਿਲ ਵਿਅਕਤੀਆਂ ਵਿਚਕਾਰ ਸੰਬੰਧਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ | ਇਨ੍ਹਾਂ ਕਾਲ ਰਿਕਾਰਡਾਂ ਦੇ ਆਧਾਰ 'ਤੇ ਸ਼ਾਮਿਲ ਵਿਅਕਤੀਆਂ ਤੋਂ ਪੁੱਛਗਿੱਛ ਤੇਜ਼ ਕਰ ਦਿੱਤੀ ਹੈ | ਪੁਲਿਸ ਦਾ ਮੰਨਣਾ ਹੈ ਕਿ ਇਹ ਸੁਰਾਗ ਮਾਮਲੇ ਦੀ ਸਚਾਈ ਨੂੰ ਉਜਾਗਰ ਕਰਨ ਵਿਚ ਮਹੱਤਵਪੂਰਨ ਸਾਬਤ ਹੋ ਸਕਦਾ ਹੈ | ਜ਼ਿਕਰਯੋਗ ਹੈ ਕਿ ਪਿੰਡ ਅੰਦੋਈ ਵਿਖੇ ਅੰਗਰੇਜ਼ ਸਿੰਘ ਨਾਂਅ ਦੇ ਵਿਅਕਤੀ ਦੀ ਇਕ ਦਰਖ਼ਤ ਨਾਲ ਲਟਕਦੀ ਲਾਸ਼ ਮਿਲੀ ਸੀ | ਜਿਸ ਤੋਂ ਬਾਅਦ ਪਰਿਵਾਰ ਵਾਲੇ ਕਾਰਵਾਈ ਦੀ ਮੰਗ ਕਰ ਰਹੇ ਸਨ, ਪੁਲਿਸ ਵਲੋਂ 306 ਦਾ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਜੁਆਇੰਟ ਪੈਨਸ਼ਨਰਜ਼ ਵੈ ੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ 'ਚ ਪੈਨਸ਼ਨਰਾਂ ਦੀਆਂ ਮੰਗਾਂ 'ਤੇ ਚਰਚਾ ਕੀਤੀ ਅਗਲੀ ਖ਼ਬਰ ਸਮਾਜ ਸੇਵੀ ਤੇ ਬਾਗ਼ਬਾਨ ਵਿਪਨ ਸਿੰਘ ਪਠਾਨੀਆ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।