04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਮਾਜ ਸੇਵੀ ਤੇ ਬਾਗ਼ਬਾਨ ਵਿਪਨ ਸਿੰਘ ਪਠਾਨੀਆ ਦਾ ਦਿਹਾਂਤ <br/>

ਅਜੀਤ ਡੈਸਕ 10-05-2026
ਘਰੋਟਾ, 9 ਮਈ (ਸੰਜੀਵ ਗੁਪਤਾ)-ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ, ਬਾਗ਼ਬਾਨੀ ਪ੍ਰੇਮੀ ਅਤੇ ਲੋਕ ਭਲਾਈ ਕਾਰਜਾਂ ਲਈ ਜਾਣੇ ਜਾਂਦੇ ਵਿਪਨ ਸਿੰਘ ਪਠਾਨੀਆ ਦੇ ਦਿਹਾਂਤ ਨਾਲ ਪੂਰੇ ਖੇਤਰ 'ਚ ਸੋਗ ਦੀ ਲਹਿਰ ਦੌੜ ਗਈ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨੌਰੰਗਪੁਰ ਵਿਖੇ ਕੀਤਾ ਗਿਆ, ਜਿੱਥੇ ਰਾਜਨੀਤਿਕ, ਸਮਾਜਿਕ, ਵਪਾਰਕ ਤੇ ਪੰਚਾਇਤੀ ਨੁਮਾਇੰਦਿਆਂ ਸਮੇਤ ਆਮ ਲੋਕਾਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਬਲਾਕ ਸਮਿਤੀ ਚੇਅਰਮੈਨ ਪਵਨ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠਾਕੁਰ ਭੁਪਿੰਦਰ ਸਿੰਘ ਮੁੰਨਾ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੀਵ ਬੈਂਸ, ਭਾਜਪਾ ਮੰਡਲ ਪ੍ਰਧਾਨ ਸੰਜੀਵ ਪਠਾਨੀਆ, ਨਰੇਸ਼ ਘਰੋਟਾ, ਸਾਬਕਾ ਬਲਾਕ ਪ੍ਰਧਾਨ ਅਵਤਾਰ ਸਿੰਘ, ਐਡਵੋਕੇਟ ਰਣਜੀਤ ਸਿੰਘ, ਆੜ੍ਹਤੀ ਕੰਸ ਰਾਜ ਸੈਣੀ, ਆੜ੍ਹਤੀ ਅਤੁਲ ਲੱਕੀ, ਮੋਨੂ ਮਹਾਜਨ, ਵਰੁਣ ਅਬਰੋਲ, ਵਰੁਣ ਮਹਾਜਨ, ਸੋਨੂ, ਅਨਿਲ ਪਠਾਨੀਆ, ਮਾਸਟਰ ਸੋਮਨਾਥ, ਮਾਸਟਰ ਰਾਜ ਸਿੰਘ, ਰੋਜ਼ੀ, ਸਰਪੰਚ ਜੋਧ ਰਾਜ, ਰਛਪਾਲ ਜੱਗੀ, ਰਿੰਕੂ ਕਾਟਲ, ਅਜਮੇਰ ਸਿੰਘ, ਠਾਕੁਰ ਮਨੋਹਰ ਸਿੰਘ, ਕਰਤਾਰ ਸਿੰਘ ਸਮੇਤ ਹੋਰ ਕਈ ਆਗੂ ਹਾਜ਼ਰ ਰਹੇ | ਇਸ ਮੌਕੇ ਆਗੂਆਂ ਨੇੇ ਕਿਹਾ ਕਿ ਵਿਪਨ ਸਿੰਘ ਪਠਾਨੀਆ ਨੇ ਆਪਣੇ ਜੀਵਨ ਦੌਰਾਨ ਸਮਾਜ ਸੇਵਾ, ਬਾਗ਼ਬਾਨੀ ਤੇ ਪੰਚਾਇਤੀ ਪੱਧਰ 'ਤੇ ਵਿਕਾਸ ਕਾਰਜਾਂ 'ਚ ਮਹੱਤਵਪੂਰਨ ਯੋਗਦਾਨ ਪਾਇਆ | ਉਨ੍ਹਾਂ ਨੇ ਹਮੇਸ਼ਾ ਲੋਕ ਭਲਾਈ ਤੇ ਇਲਾਕੇ ਦੇ ਵਿਕਾਸ ਨੂੰ ਪਹਿਲ ਦਿੱਤੀ | ਉਨ੍ਹਾਂ ਦੇ ਸਾਦੇ ਸੁਭਾਅ, ਮਿਲਣਸਾਰ ਸ਼ਖ਼ਸੀਅਤ ਅਤੇ ਸਮਾਜ ਪ੍ਰਤੀ ਸਮਰਪਣ ਨੂੰ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਵਿਪਨ ਸਿੰਘ ਪਠਾਨੀਆ ਦੇ ਦਿਹਾਂਤ ਨਾਲ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ | ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ |

ਪਿਛਲੀ ਖ਼ਬਰ ਪਿੰਡ ਅੰਦੋਈ ਵਿਖੇ ਦਰੱਖ਼ਤ ਨਾਲ ਲਟਕੀ ਲਾਸ਼ ਮਿਲਣ ਮਗਰੋਂ ਪੁਲਿਸ ਵਲੋਂ ਮਾਮਲਾ ਦਰਜ ਅਗਲੀ ਖ਼ਬਰ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਨੇ ਪ੍ਰੋਜੈਕਟ ਸੜਕ 'ਤੇ ਕਰਾਸ ਬੈਰੀਅਰ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।