28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵੱਤਰੁੱਖ ਫਾਉਂਡੇਸ਼ਨ ਵਲੋਂ ਭਾਜਪਾ ਆਗੂ ਵਿਜੇ ਸੋਨੀ ਦਾ ਅੰਮਿ੍ਤਸਰ ਵਿਖੇ ਸਨਮਾਨ

ਅਜੀਤ ਡੈਸਕ 11-05-2026
ਬਟਾਲਾ, 10 ਮਈ (ਸਤਿੰਦਰ ਸਿੰਘ)-ਵੱਤਰੁੱਖ ਫਾਉਂਡੇਸ਼ਨ ਵਲੋਂ ਸੁਮਿਤਾ ਕੌਰ ਦੀ ਅਗਵਾਈ 'ਚ ਵਿਸ਼ੇਸ਼ ਸਮਾਗਮ ਅੰਮਿ੍ਤਸਰ ਦੀ ਪਵਿੱਤਰ ਧਰਤੀ ਦੀ ਸਾਫ ਸਫਾਈ ਮੁਹਿੰਮ ਚਲਾਉਣ ਸੰਬੰਧੀ ਕਰਵਾਇਆ ਗਿਆ, ਜਿਸ ਵਿਚ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਉਘੇ ਸਮਾਜ ਸੇਵੀ ਸ੍ਰੀ ਵਿਜੇ ਸੋਨੀ ਨੇ ਵਿਸ਼ੇਸ਼ ਤੌਰ 'ਤੇ ਸ਼ਾਮੂਲੀਅਤ ਕੀਤੀ | ਇਸ ਮੌਕੇ ਫਾਉਂਡੇਸ਼ਨ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਆਗੂ ਵਿਜੇ ਸੋਨੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਸ਼ਤਾਬਦੀ ਦਿਵਸ ਮਨਾਇਆ ਜਾਣਾ ਹੈ, ਇਸ ਲਈ ਗੁਰੂ ਸਾਹਿਬ ਵਲੋਂ ਵਸਾਈ ਹੋਈ ਇਸ ਪਵਿੱਤਰ ਨਗਰੀ ਅੰਮਿ੍ਤਸਰ ਨੂੰ ਦੁਬਾਰਾ ਕੁਦਰਤੀ ਰੂਪ ਵਿਚ ਸਥਾਪਿਤ ਕਰਨਾ ਹੈ | ਇਸ ਮੌਕੇ ਵਿਜੇ ਸੋਨੀ ਵਲੋਂ ਸੰਸਥਾ ਵਲੋਂ ਸਨਮਾਨ ਦੇਣ 'ਤੇ ਧੰਨਵਾਦ ਕੀਤਾ ਤੇ ਵਿਸ਼ਵਾਸ ਦੁਆਇਆ ਕਿ ਉਹ ਸੰਸਥਾ ਦੇ ਸਹਿਯੋਗ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ | ਇਸ ਮੌਕੇ ਸੰਸਥਾ ਦੇ ਇੰਦੂ ਅਰੋੜਾ, ਸਵਰਨਜੀਤ ਕੌਰ, ਡਾ. ਅੰਮਿ੍ਤਾ ਰਾਣਾ, ਡਾ. ਸਿਮਰਪ੍ਰੀਤ ਸੰਧੂ, ਭੂਸ਼ਣ ਮਲਿਕ, ਰਿਤੂ ਮਲਹੋਤਰਾ, ਦਮਨਜੀਤ ਕੌਰ, ਸ਼ਵੇਤਾ ਮਹਿਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਮਾਵਾਂ-ਧੀਆਂ ਸਤਿਕਾਰ ਯੋਜਨਾ ਰਜਿਸਟ੍ਰੇਸ਼ਨ ਸ਼ੁਰੂ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।