25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸ਼ਹੀਦ ਭਗਤ ਸਿੰਘ ਸੀ.ਸੈਕੰ. ਸਕੂਲ ਮੀਰਪੁਰ ਦੀ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/>

ਅਜੀਤ ਡੈਸਕ 12-05-2026
ਅੱਚਲ ਸਾਹਿਬ, 11 ਮਈ (ਗੁਰਚਰਨ ਸਿੰਘ)-ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੀਰਪੁਰ ਦੀ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਸਕੂਲ ਮੁਖੀ ਜਰਨੈਲ ਸਿੰਘ ਕਾਹਲੋਂ, ਡਾਇਰੈਕਟਰ ਪਵਿੱਤਰਜੀਤ ਸਿੰਘ ਕਾਹਲੋਂ, ਪਿ੍ੰਸੀਪਲ ਕਰਮਬੀਰ ਕੌਰ ਕਾਹਲੋਂ ਨੇ ਦੱਸਿਆ ਕਿ 10ਵੀਂ ਜਮਾਤ ਦੇੇ ਸਾਰੇ ਹੀ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਉਨ੍ਹਾਂ ਦੱਸਿਆ ਕਿ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ 'ਚ ਜਪਰੀਤ ਕੌਰ 95 ਫ਼ੀਸਦੀ, ਅੰਸਪ੍ਰੀਤ ਕੌਰ ਨੇ 94 ਫ਼ੀਸਦੀ, ਜਪਪ੍ਰੀਤ ਕੌਰ ਨੇ 94 ਫ਼ੀਸਦੀ, ਗੁਰਲੀਨ ਕੌਰ 94 ਫ਼ੀਸਦੀ, ਗੁਰਸ਼ਾਨ ਸਿੰਘ, ਗੁਰਅੰਮਿ੍ਤਪਾਲ ਸਿੰਘ, ਬਲਰਾਜ ਸਿੰਘ, ਜੈਸ਼ ਕਰਨਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਕਰਮਲੀਨ ਕੌਰ, ਨਵਰਾਜ ਸਿੰਘ, ਵੰਸ਼ ਸ਼ਰਮਾ, ਮਨਮੀਤ ਸਿੰਘ, ਗੁਰਪ੍ਰੀਤ ਸਿੰਘ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਡਾਇਰੈਕਟਰ ਜਰਨੈਲ ਸਿੰਘ ਕਾਹਲੋਂ ਅਤੇ ਪਵਿੱਤਰਪਾਲ ਸਿੰਘ ਕਾਹਲੋਂ ਨੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਕਰਮਬੀਰ ਕੌਰ, ਸ਼ਿੰਗਾਰਾ ਰਾਮ, ਮਨਜਿੰਦਰ ਕੌਰ, ਜਗਨਦੀਪ ਕੌਰ, ਅਲੀਸ਼ਾ, ਪਵਨਦੀਪ ਕੌਰ, ਸੈਲਦੀਪ ਕੌਰ, ਕੁਲਬੀਰ ਕੌਰ, ਸਿਮਰਨਜੀਤ ਕੌਰ, ਮਹਿਕਪ੍ਰੀਤ ਕੌਰ, ਸੰਦੀਪ ਕੌਰ, ਨੀਤੂ, ਸੀਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ.ਸ.ਸ.ਸ. ਵਡਾਲਾ ਗ੍ਰੰਥੀਆਂ ਦੀ ਵਿਦਿਆਰਥਣ ਦਸਵੀਂ ਦੀ ਮੈਰਿਟ ਸੂਚੀ 'ਚ <br/> ਅਗਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਕਾਦੀਆਂ ਸ਼ਹਿਰ 'ਚ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।