ਗੁਰਦਾਸਪੁਰ, 11 ਮਈ (ਪੰਕਜ ਸ਼ਰਮਾ)-ਜੀ.ਐਨ.ਡੀ.ਯੂ ਵਲੋਂ ਐਲਾਨੇ ਗਏ ਨਤੀਜੇ ਵਿਚੋਂ ਸ਼ਿਵਾਲਿਕ ਡਿਗਰੀ ਕਾਲਜ ਤਿ੍ਮੋ ਰੋਡ ਗੁਰਦਾਸਪੁਰ ਦਾ ਡਿਪਲੋਮਾ ਇੰਨ ਕੋਸਮਟੋਲੋਜੀ ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ ਰਿਹਾ | ਜਿਸ ਵਿਚੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਐਮ.ਡੀ ਰਿਸ਼ਬਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਨਤੀਜੇ 'ਚੋਂ ਸਿਮਰਨਜੀਤ ਨੇ 8.75 ਸੀ.ਜੀ.ਪੀ.ਏ ਲੈ ਕੇ ਪਹਿਲਾ, ਪਵਨਪ੍ਰੀਤ ਕੌਰ ਨੇ 8.25 ਸੀ.ਜੀ.ਪੀ.ਏ ਲੈ ਕੇ ਦੂਜਾ ਅਤੇ ਮੁਸਕਾਨ ਨੇ 8.00 ਸੀ.ਜੀ.ਪੀ.ਏ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੰੂ ਯੂਨੀਵਰਸਿਟੀ ਵਿਚੋਂ ਮੈਰਿਟ ਹਾਸਲ ਕਰਨ 'ਤੇ ਵਧਾਈ ਦਿੱਤੀ |