26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਟੇਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੀਟਿੰਗ

ਅਜੀਤ ਡੈਸਕ 12-05-2026
ਪਠਾਨਕੋਟ, 11 ਮਈ (ਸੰਧੂ)-ਸਟੇਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਆ ਪਠਾਨਕੋਟ ਵਰਕਿੰਗ ਕਮੇਟੀ ਦੀ ਮਹੀਨਾਵਾਰ ਮੀਟਿੰਗ ਡਾ: ਲੇਖ ਰਾਜ, ਸੁਖਨਿੰਦਰ ਸ਼ਰਮਾ ਅਤੇ ਚਮਨ ਗੁਪਤਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੈਨਸ਼ਨਰਾਂ ਦੀਆਂ ਚਿਰ-ਲੰਬਿਤ ਮੰਗਾਂ ਅਤੇ ਉਨ੍ਹਾਂ ਪ੍ਰਤੀ ਸਰਕਾਰ ਦੇ ਵਤੀਰੇ 'ਤੇ ਚਰਚਾ ਕੀਤੀ ਗਈ | ਮੀਟਿੰਗ ਵਿਚ ਵੱਖ-ਵੱਖ ਬੁਲਾਰਿਆਂ ਵਲੋਂ ਆਪਣੇ ਸੰਬੋਧਨ ਵਿਚ ਸਰਕਾਰ ਵਲੋਂ ਪੈਨਸ਼ਨਰ ਅਤੇ ਮੁਲਾਜ਼ਮ ਮੰਗਾਂ ਪ੍ਰਤੀ ਅਪਣਾਏ ਹੱਠ ਧਰਮੀ ਵਤੀਰੇ ਦੀ ਨਿੰਦਾ ਕੀਤੀ ਗਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹਾ ਜੋਇੰਟ ਫ਼ਰੰਟ ਕਨਵੀਨਰ ਨਰੇਸ਼ ਕੁਮਾਰ ਅਤੇ ਜਨਰਲ ਸਕੱਤਰ ਡਾ: ਲੇਖਰਾਜ ਨੇ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਤੋਂ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ | ਆਗੂਆਂ ਨੇ ਕਿਹਾ ਕਿ ਜੇਕਰ ਹੋਰ ਮੰਗਾਂ ਨੂੰ ਪਾਸੇ ਵੀ ਛੱਡ ਦਈਏ ਤਾਂ ਪੈਨਸ਼ਨਾਂ ਅਤੇ ਤਨਖ਼ਾਹਾਂ ਦਾ ਹਿੱਸਾ ਮੰਨਿਆ ਜਾਣ ਵਾਲਾ ਡੀ.ਏ. ਵੀ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਨਹੀਂ ਦਿੱਤਾ ਜਾ ਰਿਹਾ | ਮੀਟਿੰਗ ਨੂੰ ਸੁਖਨਿੰਦਰ ਸ਼ਰਮਾ, ਸੇਵਾ ਮੁਕਤ ਐਕਸੀਅਨ ਮਹੇਸ਼ ਦਾਸ, ਅਸ਼ੋਕ ਮਹਾਜਨ ਅਤੇ ਜੋਗਿੰਦਰ ਪਾਲ ਵਲੋਂ ਵੀ ਸੰਬੋਧਨ ਕੀਤਾ ਗਿਆ | ਸਾਰੇ ਬੁਲਾਰਿਆਂ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਅੜੀਅਲ ਵਤੀਰੇ ਨੂੰ ਛੱਡ ਕੇ ਪੈਨਸ਼ਨਰਾਂ ਦਾ 16 ਫੀਦਸੀ ਡੀ.ਏ. ਅਤੇ ਪੈਂਡਿੰਗ ਬਕਾਇਆ ਤੁਰੰਤ ਰਿਲੀਜ਼ ਕਰੇ, ਪੇਅ ਕਮਿਸ਼ਨ ਵਲੋਂ ਸਿਫ਼ਾਰਿਸ਼ ਕੀਤਾ 2. 59 ਦਾ ਗੁਣਾਂਕ ਅੰਕ ਅਤੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਦੇ ਨਾਲ-ਨਾਲ ਹੋਰ ਸਬੰਧਿਤ ਮੰਗਾਂ ਦਾ ਵੀ ਤੁਰੰਤ ਨਿਪਟਾਰਾ ਕਰਨ ਤਾਂ ਜੋ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਦਿਨ-ਬ-ਦਿਨ ਵੱਧ ਰਹੇ ਰੋਸ ਨੂੰ ਠੱਲ੍ਹ ਪਵੇ | ਅੱਜ ਦੀ ਮੀਟਿੰਗ ਵਿਚ ਹਾਜ਼ਰ ਹੋਏ ਸੇਵਾ ਮੁਕਤ ਐਸ.ਡੀ.ਓ. ਸ਼ੈਲੀ ਬਲਜੀਤ ਦਾ ਲੀਡਰਸ਼ਿਪ ਵਲੋਂ ਸਵਾਗਤ ਕੀਤਾ ਗਿਆ | ਮੀਟਿੰਗ 'ਚ ਅਸ਼ੋਕ ਮਹਾਜਨ, ਦਿਲਬਾਗ ਰਾਏ, ਮਹਾਰਾਜ ਕਿ੍ਸ਼ਨ, ਤਾਰਾ ਚੰਦ, ਜੋਗਿੰਦਰ ਪਾਲ, ਸੁਸ਼ੀਲ ਸੈਣੀ, ਹੀਰਾ ਲਾਲ, ਅਰਜਨ ਸਾਰਥੀ, ਸੁਰਿੰਦਰ ਕਾਲੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਸ਼ਨ ਮੁਕਾਬਲੇ 'ਚ ਲੋਕੇਸ਼ ਨੇ ਪਹਿਲਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਗ੍ਰੀਨਲੈਂਡ ਪਬਲਿਕ ਸਕੂਲ ਵਿਖੇ ਮਨਾਇਆ ਮਾਂ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।