26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਸ਼ਨ ਮੁਕਾਬਲੇ 'ਚ ਲੋਕੇਸ਼ ਨੇ ਪਹਿਲਾ ਸਥਾਨ ਕੀਤਾ ਹਾਸਿਲ

ਅਜੀਤ ਡੈਸਕ 12-05-2026
ਪਠਾਨਕੋਟ, 11 ਮਈ (ਸੰਧੂ)-ਐਸੋਸੀਏਸ਼ਨ ਆਫ਼ ਅਲਾਇੰਸ ਕਲੱਬਜ਼ ਇੰਟਰਨੈਸ਼ਨਲ ਵਲੋਂ ਅਲਾਇੰਸ ਕਲੱਬ ਪਠਾਨਕੋਟ ਮੇਨ ਦੇ ਪ੍ਰਧਾਨ ਰਾਜੀਵ ਅਗਰਵਾਲ ਦੀ ਪ੍ਰਧਾਨਗੀ ਹੇਠ ਲੜਕਿਆਂ ਦੇ ਆਰੀਆ ਸੀਨੀਅਰ ਸੈਕੰਡਰੀ ਸਕੂਲ 'ਚ ਮਾਂ ਦਿਵਸ ਨੂੰ ਸਮਰਪਿਤ ਭਾਸ਼ਣ ਮੁਕਾਬਲਾ ਕਰਵਾਇਆ ਗਿਆ | ਜਿਸ 'ਚ ਵੱਖ-ਵੱਖ ਸਕੂਲਾਂ ਦੇ 10 ਬੱਚਿਆਂ ਨੇ ਭਾਗ ਲਿਆ | ਜੱਜ ਦੀ ਭੂਮਿਕਾ ਮੈਡਮ ਪੰਕਜ ਮਾਲਾ ਤੇ ਅਨੀਤਾ ਮਹਾਜਨ ਨੇ ਨਿਭਾਈ ਤੇ ਉਨ੍ਹਾਂ 'ਮਮਤਾ ਮਈ ਮਾਂ ਕਾ ਰੂਪ-ਭਗਵਾਨ ਕਾ ਸਰੂਪ' ਤੇ 'ਬੱਚੋਂ ਕੋ ਸੰਸਕਾਰ-ਮਾਂ ਕਾ ਉਪਹਾਰ' ਵਿਸ਼ਿਆਂ ਉੱਪਰ ਬੱਚਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਜ਼ਿਲ੍ਹਾ 170-ਐਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਅਬਰੋਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦ ਕਿ ਜ਼ੋਨ ਚੇਅਰਮੈਨ ਏਲੀ ਗਗਨ ਸ਼ਰਮਾ ਵਿਸ਼ੇਸ਼ ਮਹਿਮਾਨ ਸਨ | ਇਨ੍ਹਾਂ ਦੇ ਇਲਾਵਾ ਸਕੂਲ ਦੀ ਪਿ੍ੰਸੀਪਲ ਰਜਨੀ ਬਾਲਾ, ਮੈਨੇਜਰ ਸੰਜੀਵ ਪੁਰੀ, ਜਨਰਲ ਸਕੱਤਰ ਅਜੇ ਬੰਟਾ, ਖ਼ਜ਼ਾਨਚੀ ਅਨੂਪ ਮਹਾਜਨ, ਐਨ.ਪੀ. ਧਵਨ, ਕਿ੍ਸ਼ਨਵੀਰ ਚੋਪੜਾ, ਆਨੰਦ ਸ਼ਰਮਾ, ਪ੍ਰਭਾਤ ਰਾਣਾ, ਐਸ.ਕੇ. ਚੋਪੜਾ ਤੇ ਮੈਡਮ ਇੰਦੂ ਮਹਾਜਨ ਆਦਿ ਵੀ ਹਾਜ਼ਰ ਸਨ | ਪ੍ਰਧਾਨ ਰਾਜੀਵ ਅਗਰਵਾਲ ਅਨੁਸਾਰ ਮੁਕਾਬਲੇ 'ਚ ਬੱਚਿਆਂ ਨੇ ਕਿਹਾ ਕਿ ਮਾਂ ਬੱਚੇ ਦਾ ਪਹਿਲਾ ਗੁਰੂ ਹੁੰਦੀ ਹੈ ਤੇ ਮਾਂ ਦੇ ਵਿਹਾਰ ਨਾਲ ਹੀ ਬੱਚਾ ਸੰਸਕਾਰੀ ਬਣਦਾ ਹੈ | ਚੇਅਰਮੈਨ ਏਲੀ ਗਗਨ ਸ਼ਰਮਾ ਨੇ ਕਿਹਾ ਕਿ ਅੱਜ ਕੱਲ੍ਹ ਦੀ ਔਲਾਦ ਮਾਂ ਬਾਪ ਨੂੰ ਆਪਣਾ ਬੋਝ ਸਮਝਣ ਲੱਗੀ ਹੈ | ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਲੋਕੇਸ਼ ਨੂੰ ਪਹਿਲਾ, ਪਾਇਲਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੀਅਤੀ ਨੂੰ ਦੂਸਰਾ ਤੇ ਕੇ.ਐਫ.ਸੀ. ਸਕੂਲ ਦੀ ਵੰਸ਼ਿਕਾ ਨੂੰ ਤੀਸਰਾ ਸਥਾਨ ਮਿਲਿਆ | ਅੰਤ 'ਚ ਜੇਤੂਆਂ ਨੂੰ ਯਾਦਗਾਰੀ ਮੋਮੈਂਟੋ ਭੇਟ ਕੀਤੇ ਗਏ |
ਪਿਛਲੀ ਖ਼ਬਰ ਏ.ਐਂਡ.ਐਮ. ਸਕੂਲ ਵਿਦਿਆਰਥੀਆਂ ਨੇ ਅੰਤਰ ਸਕੂਲ ਸਕੇਟਿੰਗ ਮੁਕਾਬਲੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਟੇਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।