26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਲਾਇਨਜ਼ ਕਲੱਬ ਪਠਾਨਕੋਟ ਨੇ 96 ਸਾਲਾ ਚਾਰਟਰ ਮੈਂਬਰ ਐਚ.ਐਸ. ਮੈਣੀ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 12-05-2026
ਪਠਾਨਕੋਟ, 11 ਮਈ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਨੇ ਪ੍ਰਧਾਨ ਰੋਮੀ ਵਡੈਹਰਾ ਦੀ ਪ੍ਰਧਾਨਗੀ ਹੇਠ ਜਨਰਲ ਬਾਡੀ ਮੀਟਿੰਗ ਕੀਤੀ | ਮੀਟਿੰਗ ਦੌਰਾਨ ਚਾਰਟਰ ਮੈਂਬਰ ਲਾਇਨ ਐਚ.ਐਸ. ਮੈਣੀ ਨੂੰ ਉਨ੍ਹਾਂ ਦੇ 96ਵੇਂ ਜਨਮ ਦਿਨ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕਲੱਬ ਮੈਂਬਰਾਂ ਨੇ ਉਨ੍ਹਾਂ ਦੇ ਸਮਾਜਿਕ ਯੋਗਦਾਨ ਅਤੇ ਕਲੱਬ ਪ੍ਰਤੀ ਲੰਬੇ ਸਮੇਂ ਤੋਂ ਸਮਰਪਣ ਦੀ ਸ਼ਲਾਘਾ ਕੀਤੀ | ਸਮਾਗਮ ਵਿਚ ਪੀ.ਡੀ.ਜੀ. ਸਤੀਸ਼ ਮਹਿੰਦਰੂ ਮੁੱਖ ਮਹਿਮਾਨ ਸਨ, ਜਦੋਂ ਕਿ ਚੇਅਰਮੈਨ ਰਣਵੀਰ ਸਿੰਘ, ਰਵਿੰਦਰ ਮਹਾਜਨ, ਡਾ: ਐਮ.ਐਲ. ਅੱਤਰੀ, ਕੰਵਰਜੀਤ ਸਿੰਘ ਸ਼ੰਟੀ, ਸਾਬਕਾ ਮੰਤਰੀ ਰਮਨ ਭੱਲਾ ਅਤੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਕਲੱਬ ਦੀ ਪ੍ਰਾਰਥਨਾ ਅਤੇ ਰਾਸ਼ਟਰੀ ਗੀਤ ਨਾਲ ਹੋਈ | ਇਸ ਤੋਂ ਬਾਅਦ ਕਲੱਬ ਸਕੱਤਰ ਸੰਦੀਪ ਕੋਹਲੀ ਨੇ ਪਿਛਲੇ ਮਹੀਨੇ ਦੌਰਾਨ ਕਲੱਬ ਦੇ ਸਮਾਜਿਕ ਅਤੇ ਜਨਤਕ ਸੇਵਾ ਕਾਰਜਾਂ ਬਾਰੇ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ | ਉਨ੍ਹਾਂ ਦੱਸਿਆ ਕਿ ਕਲੱਬ ਸਮਾਜ ਸੇਵਾ, ਸਿਹਤ ਜਾਗਰੂਕਤਾ ਅਤੇ ਲੋੜਵੰਦਾਂ ਦੀ ਮਦਦ ਵਿਚ ਲਗਾਤਾਰ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ | ਮੀਟਿੰਗ ਦੌਰਾਨ ਕਲੱਬ ਦੇ ਸੀਨੀਅਰ ਅਤੇ ਚਾਰਟਰ ਮੈਂਬਰਾਂ ਐਚ.ਐਸ. ਮੈਣੀ ਤੇ ਪ੍ਰਕਾਸ਼ ਕੌਰ ਮੈਣੀ ਨੂੰ ਪਿਛਲੇ ਪੰਜਾਹ ਸਾਲਾਂ ਤੋਂ ਕਲੱਬ ਪ੍ਰਤੀ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਮੌਜੂਦ ਮੈਂਬਰਾਂ ਨੇ ਉਨ੍ਹਾਂ ਦੀ ਸਿਹਤਮੰਦ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਅੰਤ ਵਿਚ ਪੀ.ਡੀ.ਜੀ. ਸਤੀਸ਼ ਮਹਿੰਦਰੂ ਨੇ ਹਾਜ਼ਰ ਮਹਿਮਾਨਾਂ ਨੂੰ ਦੱਸਿਆ ਕਿ 1976 ਵਿਚ ਬਣੇ ਕਲੱਬ ਨੇ ਪੰਜਾਹ ਸਾਲ ਪੂਰੇ ਕਰ ਲਏ ਹਨ ਅਤੇ ਸਮਾਜਿਕ ਖੇਤਰ ਵਿਚ ਸਰਗਰਮ ਯੋਗਦਾਨ ਪਾਇਆ ਹੈ | ਜਿਸ ਵਿਚ ਮੈਣੀ ਜੋੜੇ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ | ਇਸ ਮੌਕੇ ਪੁਸ਼ਪਿੰਦਰ ਮੈਣੀ, ਹਰਸ਼ਰਨ ਸਿੰਘ ਮੈਣੀ, ਰਾਜੇਸ਼ ਮਹਾਜਨ ਗੋਗੀ, ਕੈਸ਼ੀਅਰ ਦੀਪਕ ਸ਼ਰਮਾ, ਸੀ.ਐਸ. ਲਾਇਲਪੁਰੀ, ਹਰਦੀਪ ਮਾਕਨ, ਸੁਦਰਸ਼ਨ ਚੋਪੜਾ, ਐਚ.ਐਸ. ਬਾਜਵਾ, ਗੁਰਦੀਪ ਸਿੰਘ, ਮਨਿੰਦਰ ਸਿੰਘ ਬੌਬੀ, ਅਜੈ ਗੁਪਤਾ, ਨਰੇਸ਼ ਅਰੋੜਾ, ਅਵਤਾਰ ਅਬਰੋਲ, ਚੰਦਨ ਸ਼ਰਮਾ, ਪੰਨਾ ਸ਼ਰਮਾ, ਪੂਜਨ ਸ਼ਰਮਾ, ਅਨਮੋਲ ਮਹਿੰਦਰਾ, ਅਵਤਾਰ ਅਬਰੋਲ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਅਜੀਤ ਹਾਂਡਾ, ਵਿਪਨ ਨਾਇਰ, ਜਗਤ ਅਗਰਵਾਲ, ਅਸ਼ੀਸ਼ ਮਲਹੋਤਰਾ, ਪੀ.ਐਸ. ਛੀਨਾ, ਰਮਨ ਪੁਰੀ, ਡਾ: ਕੇ.ਡੀ. ਸਿੰਘ, ਅਸ਼ਵਨੀ ਵਰਮਾ, ਲਾਇਨ ਲੇਡੀ ਰੇਣੂ ਮਹਿੰਦਰਾ, ਨੀਰੂ ਵਡੈਹਰਾ ਅਤੇ ਰਿਤੂ ਕੋਹਲੀ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਦੇ ਲੋਕਾਂ ਨੇ ਭਾਜਪਾ ਦੀ ਸਰਕਾਰ ਬਣਾਉਣ ਦਾ ਕਰ ਲਿਆ ਫ਼ੈਸਲਾ-ਰਾਜੂ ਮਹਾਜਨ <br/> ਅਗਲੀ ਖ਼ਬਰ ਰਣਜੀਤ ਸਾਗਰ ਡੈਮ ਪ੍ਰੋਜੈਕਟ ਤੋਂ ਬਿਜਲੀ ਉਤਪਾਦਨ ਵਾਧੇ ਕਾਰਨ ਸ਼ਾਹਪੁਰ ਕੰਢੀ ਡੈਮ ਦੀ ਝੀਲ ਦੇ ਪੱਧਰ 'ਚ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।