ਸ਼ਾਹਪੁਰ ਕੰਢੀ, 11 ਮਈ (ਰਣਜੀਤ ਸਿੰਘ)-ਪੰਜਾਬ ਵਿਚ ਵੱਧ ਰਹੀ ਬਿਜਲੀ ਦੀ ਮੰਗ ਅਤੇ ਸਿੰਚਾਈ ਯੋਗ ਪਾਣੀ ਦੀ ਮੰਗ ਨੰੂ ਦੇਖਦੇ ਹੋਏ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਵਧਾ ਦਿੱਤਾ ਗਿਆ ਹੈ | ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਕਾਰਨ ਨਿਕਲਣ ਵਾਲਾ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ | ਜਿਸ ਕਾਰਨ ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 401.65 ਮੀਟਰ ਤੱਕ ਪਹੁੰਚ ਗਿਆ ਹੈ | ਸ਼ਾਹਪੁਰ ਕੰਢੀ ਡੈਮ ਦੀ ਸਮਰੱਥਾ 404 ਮੀਟਰ ਤੱਕ ਹੈ | ਪਿਛਲੀ ਰਾਤ ਪਏ ਮੀਂਹ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 517.47 ਮੀਟਰ ਤੱਕ ਪਹੁੰਚ ਗਿਆ ਹੈ | ਰਣਜੀਤ ਸਾਗਰ ਡੈਮ ਦੇ ਕਦੀ ਦੋ ਯੂਨਿਟ ਅਤੇ ਕਦੀ ਚਾਰ ਯੂਨਿਟ ਚਲਾ ਕੇ 50 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ | ਜਿਸ ਨਾਲ 20 ਹਜ਼ਾਰ ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ | ਸ਼ਾਹਪੁਰ ਕੰਢੀ ਡੈਮ ਤੋਂ 7 ਹਜ਼ਾਰ ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੰੂ ਛੱਡਿਆ ਜਾ ਰਿਹਾ ਹੈ | ਮਾਧੋਪੁਰ ਹਾਈਡਲ ਤੋਂ ਐਮ.ਬੀ. ਿਲੰਕ ਨਹਿਰ ਨੰੂ 3200 ਕਿਊਸਿਕ, ਯੂ.ਬੀ.ਡੀ.ਸੀ. ਨਹਿਰ ਨੰੂ 3450 ਕਿਊਸਿਕ ਅਤੇ ਕਸ਼ਮੀਰ ਨਹਿਰ ਨੰੂ 250 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਰਣਜੀਤ ਸਾਗਰ ਪ੍ਰਸ਼ਾਸਨ ਅਨੁਸਾਰ ਇਸ ਸਾਲ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਚੰਗੀ ਹਾਲਤ ਵਿਚ ਹੈ | ਜਿਸ ਨਾਲ ਪੰਜਾਬ ਨੰੂ ਬਿਜਲੀ ਤੇ ਸਿੰਚਾਈ ਯੋਗ ਪਾਣੀ ਮਿਲਦਾ ਰਹੇਗਾ |