19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ 'ਤੇ ਦੁਨੇਰਾ ਨੇੜੇ ਟੁੱਟੀ ਸੜਕ ਕਾਰਨ ਲੋਕ ਪ੍ਰੇਸ਼ਾਨ <br/>

ਅਜੀਤ ਡੈਸਕ 13-05-2026
ਧਾਰਕਲਾਂ, 12 ਮਈ (ਨਰੇਸ਼ ਪਠਾਨੀਆ)-ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ ਐਨ.ਐਚ. 154ਏ 'ਤੇ ਸਥਿਤ ਪਿੰਡ ਦੁਨੇਰਾ ਤੋਂ ਕਟੋਰੀ ਬੰਗਲਾ ਤੱਕ ਦੀ ਸੜਕ ਤਿੰਨ ਚਾਰ ਜਗ੍ਹਾ ਤੋਂ ਲਗਭਗ ਦੋ ਸਾਲਾਂ ਤੋਂ ਟੁੱਟੀ ਹੋਈ ਹੈ | ਜਿਸ 'ਚ ਡੂੰਘੇ ਟੋਏ ਪਏ ਹਨ ਤੇ ਅਕਸਰ ਪਾਣੀ ਨਾਲ ਭਰੇ ਰਹਿੰਦੇ ਹਨ | ਜਿਸ ਕਾਰਨ ਕਈ ਵਾਹਨ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ | ਪਿਛਲੇ ਦੋ ਸਾਲਾਂ ਤੋਂ ਲੋਕ ਪ੍ਰੇਸ਼ਾਨ ਹਨ | ਦੱਸ ਦੇਈਏ ਕਿ ਇਸ ਟੁੱਟੇ ਰਸਤੇ ਤੋਂ ਕਿਸੇ ਪੱਖੋਂ ਨਹੀਂ ਲੱਗਦਾ ਕਿ ਅਸੀਂ ਰਾਸ਼ਟਰੀ ਰਾਜ ਮਾਰਗ ਤੋਂ ਗੁਜਰ ਰਹੇ ਹਾਂ | ਦੇਸ਼ ਵਿਦੇਸ਼ ਤੋਂ ਆਉਂਦੇ ਸੈਲਾਨੀ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ-ਡਲਹੌਜ਼ੀ ਵੱਲ ਸੈਰ ਸਪਾਟੇ ਲਈ ਗੁਜ਼ਰਦੇ ਹਨ ਤੇ ਪ੍ਰਸ਼ਾਸਨ ਨੰੂ ਕੋਸਦੇ ਹੋਏ ਇੱਥੋਂ ਗੁਜ਼ਰਦੇ ਹਨ | ਪਰ ਪਤਾ ਨਹੀਂ ਵਿਭਾਗ 2 ਸਾਲਾਂ ਤੋਂ ਇਸ ਖਰਾਬ ਸੜਕ ਦੀ ਖੈਰ ਖਬਰ ਕਿਉਂ ਨਹੀਂ ਲੈ ਰਿਹਾ? ਸਥਾਨਕ ਨਿਵਾਸੀਆਂ ਨੰੂ ਪੁਨੂੰ ਸ਼ਰਮਾ, ਸੁਮੇਲਦੀਨ, ਸੰਜੂ ਮਹਿਰਾ, ਗੌਰਵ ਸ਼ਰਮਾ ਤੇ ਸਾਬਕਾ ਸਰਪੰਚ ਰਾਜੇਸ਼ ਸ਼ਰਮਾ ਆਦਿ ਨੇ ਵਿਭਾਗ ਤੋਂ ਾਂਗ ਕੀਤੀ ਹੈ ਕਿ ਜਲਦ ਇਸ ਟੁੱਟੀ ਸੜਕ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਲੋਕ ਦੁਰਘਟਨਾਵਾਂ ਤੋਂ ਬਚ ਸਕਣ |

ਪਿਛਲੀ ਖ਼ਬਰ ਸਿਵਲ ਹਸਪਤਾਲ 'ਚ ਨਰਸਿੰਗ ਡੇਅ ਮਨਾਇਆ ਅਗਲੀ ਖ਼ਬਰ ਮੌਂਟੇਸਰੀ ਕੈਂਬਿ੍ਜ ਸਕੂਲ ਦੇ ਸਕੇਟਰਾਂ ਨੇ ਇੰਟਰ ਸਕੂਲ ਚੈਂਪੀਅਨਸ਼ਿਪ 2026 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।