19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਚੋਰੀ ਦੀ ਸਕੂਟੀ ਸਮੇਤ 2 ਕਾਬੂ - ਮਾਮਲਾ ਦਰਜ

ਅਜੀਤ ਡੈਸਕ 14-05-2026
ਧਾਰੀਵਾਲ, 13 ਮਈ (ਜੇਮਸ ਨਾਹਰ)-ਥਾਣਾ ਧਾਰੀਵਾਲ ਦੀ ਪੁਲਿਸ ਨੇ ਵਿਸ਼ੇਸ਼ ਨਾਕੇ ਦੌਰਾਨ ਚੋਰੀ ਦੀ ਸਕੂਟੀ ਸਮੇਤ 2 ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਏ.ਐੱਸ.ਆਈ. ਹਰਜਭਨ ਚੰਦ ਨੇ ਦੱਸਿਆ ਕਿ ਉਸ ਨੇ ਸਮੇਤ ਪੁਲਿਸ ਪਾਰਟੀ ਚੈਕਿੰਗ ਵਹੀਕਲਾਂ ਦੇ ਸਬੰਧ ਵਿਚ ਡਡਵਾਂ ਚੋਕ ਧਾਰੀਵਾਲ ਤੋਂ ਡੈਨੀਅਲ ਪੁੱਤਰ ਜਵਿੰਦਾ, ਸੌਰਵ ਪੁੱਤਰ ਤਰਸੇਮ ਦੋਵੇਂ ਵਾਸੀ ਡਡਵਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਸਕੂਟੀ ਸਮੇਤ ਕਾਬੂ ਕਰਕੇ ਰੱਖੇ ਬੈਗ ਨੂੰ ਚੈੱਕ ਕੀਤਾ, ਜਿਸ ਵਿਚੋਂ ਤੇਸੀ ਲੋਹਾ, ਇਕ ਚਾਬੀ ਪਾਨਾ, ਇਕ ਕਰਦ ਅਤੇ ਇਕ ਦਾਤਰ ਲੋਹਾ ਬਰਾਮਦ ਹੋਏ ਪੁੱਛਗਿੱਛ ਦੌਰਾਨ ਉਕਤਾਂ ਨੇ ਦੱਸਿਆ ਕਿ ਇਹ ਸਾਮਾਨ ਉਹ ਚੋਰੀ ਕਰਨ ਸਮੇਂ ਵਰਤਦੇ ਹਨ ਅਤੇ ਉਕਤ ਐਕਟਿਵਾ ਸਕੂਟਰੀ ਵੀ ਉਨ੍ਹਾਂ ਦੋਹਾਂ ਨੇ ਰਲ ਕੇ ਚੋਰੀ ਕੀਤੀ ਹੈ, ਜਿਨਾਂ ਨੂੰ ਮੌਕੇ 'ਤੇ ਕਾਬੂ ਕਰਕੇ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |

ਪਿਛਲੀ ਖ਼ਬਰ ਸਮਾਜ ਸੇਵੀ ਤੇ ਉੱਘੇੇ ਰਾਜਨੀਤਿਕ ਆਗੂ ਸ਼ੁਭਪ੍ਰੀਤ ਸਿੰਘ ਕਾਹਲੋਂ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਮੁਲਾਜ਼ਮਾਂ ਦਾ ਡੀ.ਏ. ਤੇ ਪੇ-ਕਮਿਸ਼ਨ ਦਾ ਬਕਾਇਆ ਤੁਰੰਤ ਦਿੱਤਾ ਜਾਵੇ-ਪਿ੍ੰ. ਸੁਲੱਖਣ ਸਿੰਘ ਭੇਟ ਪੱਤਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।