25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਆਰੀਆ ਮਹਿਲਾ ਕਾਲਜ ਦਾ ਬੀ.ਸੀ.ਏ ਦਾ ਨਤੀਜਾ ਰਿਹਾ ਸ਼ਾਨਦਾਰ, ਤਨਿਸ਼ਕਾ ਸ਼ਰਮਾ ਤੇ ਸ਼ਿਵਾਨੀ ਰਹੀਆਂ ਅੱਗੇ

ਅਜੀਤ ਡੈਸਕ 15-05-2026
ਪਠਾਨਕੋਟ, 14 ਮਈ (ਸੰਧੂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨਿਆ ਗਿਆ ਬੀ.ਸੀ.ਏ. ਪੰਜਵੇਂ ਸਮੈਸਟਰ ਦੇ ਨਤੀਜੇ ਵਿਚੋਂ ਆਰੀਆ ਮਹਿਲਾ ਕਾਲਜ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਤਨਿਸ਼ਕਾ ਸ਼ਰਮਾ ਅਤੇ ਸ਼ਿਵਾਨੀ ਨੇ 8.20 ਸੀ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਅਨੁਸ਼ਕਾ ਸ਼ਰਮਾ ਨੇ 7.80 ਸੀ.ਜੀ.ਪੀ.ਏ. ਅੰਕਾਂ ਨਾਲ ਦੂਜਾ ਅਤੇ ਰਾਧਿਕਾ ਨੇ 7.80 ਸੀ.ਜੀ.ਪੀ.ਏ. ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਡਾ: ਗੁਰਮੀਤ ਕੌਰ ਨੇ ਵਿਦਿਆਰਥਣਾਂ ਦੀ ਮਿਹਨਤ, ਲਗਨ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥਣਾਂ, ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਇਸੇ ਤਰ੍ਹਾਂ ਮਿਹਨਤ ਕਰਦੀਆਂ ਰਹਿਣ ਅਤੇ ਹੋਰਾਂ ਲਈ ਪੇ੍ਰਰਨਾ ਬਣਨ | ਇਸ ਮੌਕੇ ਉਨ੍ਹਾਂ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਅਧੀਨ ਚੱਲ ਰਹੇ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਵਿਭਾਗ ਅਧੀਨ ਬੀ.ਸੀ.ਏ, ਬੀ.ਐਸ.ਸੀ. (ਕੰਪਿਊਟਰ ਸਾਇੰਸ), ਐਮ.ਐਸ.ਸੀ. (ਕੰਪਿਊਟਰ ਸਾਇੰਸ), ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਸ਼ਾ ਉਪਲੱਬਧ ਹਨ, ਜਿਨ੍ਹਾਂ ਰਾਹੀਂ ਵਿਦਿਆਰਥਣਾਂ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਦੀਆਂ ਹਨ | ਇਸ ਮੌਕੇ ਵਿਭਾਗ ਮੁਖੀ ਡਾ: ਤਰੁਣ ਮਹਾਜਨ, ਡਾ: ਪੱਲਵੀ ਮਹਾਜਨ, ਪ੍ਰੋ: ਅਮਿਤ ਮਹਾਜਨ ਅਤੇ ਪ੍ਰੋ: ਪੂਜਾ ਸ਼ਰਮਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਠਾਨਕੋਟ ਜ਼ਿਲ੍ਹਾ ਪ੍ਰੀਸ਼ਦ ਨੂੰ ਮਿਲੀ ਨਵੀਂ ਲੀਡਰਸ਼ਿਪ, ਗੁਰਪ੍ਰੀਤ ਕੌਰ ਚੇਅਰਮੈਨ ਤੇ ਸਾਹਿਬ ਸਿੰਘ ਸਾਬਾ ਉਪ ਚੇਅਰਮੈਨ... ਅਗਲੀ ਖ਼ਬਰ ਪਠਾਨਕੋਟ ਵਪਾਰ ਮੰਡਲ ਵਲੋਂ ਟ੍ਰੈਫਿਕ ਪੁਲਿਸ ਇੰਚਾਰਜ ਬ੍ਰਹਮ ਦੱਤ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।