05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਡਾ: ਹਰੀਦੇਵ ਕਲੀਨਿਕ ਪੁੱਜੇ ਸੰਤ ਗੁਰੂ ਰਘੁਬੀਰ ਦਾਸ ਜੀ ਮਹਾਰਾਜ ਨੇ ਸੰਗਤਾਂ ਨੂੰ ਨਿਹਾਲ ਕੀਤਾ

ਅਜੀਤ ਡੈਸਕ 16-05-2026
ਦੀਨਾਨਗਰ, 15 ਮਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਡਾ: ਹਰੀਦੇਵ ਕਲੀਨਿਕ ਵਿਖੇ ਡਾ: ਅਸ਼ੋਕ ਸ਼ਰਮਾ ਅਤੇ ਡਾ: ਹਰੀਦੇਵ ਅਗਨੀਹੋਤਰੀ ਦੇ ਪ੍ਰਬੰਧਾਂ ਹੇਠ ਅਧਿਆਤਮਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸ੍ਰੀ ਪੰਡੋਰੀ ਧਾਮ ਦੇ ਪਰਮ ਪੂਜਨੀਕ ਸੰਤ ਗੁਰੂ ਰਘੁਵੀਰ ਦਾਸ ਮਹਾਰਾਜ ਨੇ ਉਚੇਚੇ ਤੌਰ 'ਤੇ ਸ਼ਾਮਿਲ ਹੋ ਕੇ ਸੰਗਤਾਂ ਨੂੰ ਪ੍ਰੇਰਨਾਦਾਇਕ ਪ੍ਰਵਚਨਾਂ ਨਾਲ ਨਿਹਾਲ ਕੀਤਾ | ਇਸ ਤੋਂ ਪਹਿਲਾਂ ਕਲੀਨਿਕ ਪੁੱਜਣ 'ਤੇ ਸੰਤ ਰਘੁਵੀਰ ਦਾਸ ਮਹਾਰਾਜ ਦਾ ਸਵਾਗਤ ਕੀਤਾ ਗਿਆ | ਸੰਗਤਾਂ ਨੂੰ ਪ੍ਰਵਚਨਾਂ 'ਚ ਰਘੁਵੀਰ ਦਾਸ ਮਹਾਰਾਜ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਮਨੁੱਖਤਾ ਨੂੰ ਅਧਿਆਤਮਿਕ ਮਾਰਗ ਨਾਲ ਜੋੜਨ ਦੀ ਬਹੁਤ ਲੋੜ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧਰਮ ਸਿਰਫ਼ ਪੂਜਾ ਤੱਕ ਸੀਮਤ ਨਹੀਂ ਹੈ, ਸਗੋਂ ਮਨੱੁਖਤਾ, ਸੇਵਾ ਅਤੇ ਧਾਰਮਿਕਤਾ ਹੀ ਮਨੁੱਖ ਦਾ ਸੱਚਾ ਧਰਮ ਹੈ | ਸਮਾਗਮ ਦੇ ਪ੍ਰਬੰਧਕ ਡਾ: ਹਰੀਦੇਵ ਅਗਨੀਹੋਤਰੀ ਨੇ ਗੁਰੂ ਮਹਾਰਾਜ ਦਾ ਧੰਨਵਾਦ ਕਰਦਿਆਂ, ਉਨ੍ਹਾਂ ਦੇ ਕਲੀਨਿਕ 'ਤੇ ਆਉਣ ਨੂੰ ਵੱਡਾ ਸਨਮਾਨ ਅਤੇ ਆਸ਼ੀਰਵਾਦ ਦੱਸਿਆ | ਸਮਾਗਮ ਦੌਰਾਨ ਵੱਖ-ਵੱਖ ਭਜਨ ਸਮੂਹਾਂ ਨੇ ਸੁਰੀਲੇ ਭਜਨਾਂ ਤੇ ਕੀਰਤਨਾਂ ਰਾਹੀਂ ਸ਼ਰਧਾ ਭਰਿਆ ਮਾਹੌਲ ਬਣਾਈ ਰੱਖਿਆ | ਸਮਾਗਮ ਵਿਚ ਵਿਧਾਇਕਾ ਅਰੁਣਾ ਚੌਧਰੀ, ਡਾ: ਸੋਨੂੰ ਸ਼ਰਮਾ ਅਤੇ ਮਾਸਟਰ ਰਮੇਸ਼ ਅਗਨੀਹੋਤਰੀ ਸਮੇਤ ਸ਼ਹਿਰ ਦੇ ਕਈ ਪਤਵੰਤੇ, ਸ਼ਰਧਾਲੂ ਤੇ ਧਰਮ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਕੌਮੀ ਸ਼ਹੀਦਾਂ ਦੀ ਯਾਦ 'ਚ ਗੁਰਦੁਆਰਾ ਘੱਲੂਘਾਰਾ ਸਾਹਿਬ ਤੋਂ ਸਜਾਇਆ ਨਗਰ ਕੀਰਤਨ <br/> ਅਗਲੀ ਖ਼ਬਰ ਸਰਕਾਰ ਨਗਰ ਕੌਂਸਲ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ-ਪਾਹੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।